ਅੰਮ੍ਰਿਤਸਰ (ਇੰਦਰਜੀਤ ਸਿੰਘ) : ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਸ਼੍ਰੋੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਉਹ SGPC ਦੇ 44ਵੇਂ ਤੇ ਲਗਾਤਾਰ ਤੀਜੀ ਵਾਰ ਪ੍ਰਧਾਨ ਬਣੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਸਿੱਖਾਂ ਦੀ ਮਿੰਨੀ ਪਾਰਲੀਮੈਂਟ 'ਚ ਹੋਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ।
ਉਪਰੰਤ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ ਅਤੇ ਜਨਰਲ ਹਾਊਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਿਛਲੇ ਸਮੇਂ ਚ ਜਿਹੜੇ ਮੈਂਬਰ ਕੀ ਅਕਾਲ ਚਲਾਣਾ ਕਰਕੇ ਸਨ, ਬਾਰੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੋਕ ਮਤੇ ਪੜ੍ਹੇ। ਇਸ ਤੋਂ ਬਾਅਦ ਐੱਸਜੀਪੀਸੀ ਦੇ ਨਵੇਂ ਪ੍ਰਧਾਨ ਵਜੋਂ ਮੁੜ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਐਲਾਨ ਕੀਤਾ ਗਿਆ।ਸੀਨੀਅਰ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਲਈ ਗੁਰਬਖਸ਼ ਸਿੰਘ ਨਵਾਂਸ਼ਹਿਰ, ਜਨਰਲ ਸਕੱਤਰ ਲਈ ਹਰਜਿੰਦਰ ਸਿੰਘ ਧਾਮੀ ਚੁਣੇ ਗਏ।
ਅੰਤ੍ਰਿੰਗ ਮੈਂਬਰਾਂ 'ਚ ਭੁਪਿੰਦਰ ਸਿੰਘ ਹਰਿਆਣਾ, ਜਗਸੀਰ ਸਿੰਘ ਡੱਬਵਾਲੀ, ਗੁਰਪਾਲ ਸਿੰਘ ਗੋਰਾ ਬਟਾਲਾ, ਸ਼ੇਰ ਸਿੰਘ ਮੰਡ ਵਾਲਾ, ਪਰਮਜੀਤ ਕੌਰ ਨਹਿਰਾਂ, ਜਸਮੇਰ ਸਿੰਘ , ਅਮਰਜੀਤ ਸਿੰਘ ਭਲਾਈਪੁਰ, ਸੁਰਜੀਤ ਸਿੰਘ ਕੰਗ ਰਾਜਸਥਾਨ, ਇੰਦਰਮੋਹ ਸਿੰਘ ਲਖਮੀਰ ਵਾਲਾ, ਮਗਵਿੰਦਰ ਸਿੰਘ ਖਾਪੜਖੇੜੀ, ਕੁਲਦੀਪ ਕੌਰ ਟੋਹਰਾ ਆਦਿ ਦੇ ਨਾਂ ਸ਼ਾਮਲ ਹਨ।



