ਵੈਸਟਇੰਡੀਜ਼ ਖ਼ਿਲਾਫ਼ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਬਾਹਰ, ਸੰਜੂ ਨੂੰ ਮਿਲਿਆ ਮੌਕਾ

by

ਮੀਡੀਆ ਡੈਸਕ: ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ ਹੈ। ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਮਹਾਰਾਸ਼ਟਰ ਖ਼ਿਲਾਫ਼ ਮੈਚ ਦੌਰਾਨ ਧਵਨ ਦੇ ਖੱਬੇ ਗੋਡੇ ਵਿਚ ਸੱਟ ਲੱਗੀ ਸੀ। ਬੀਸੀਸੀਆਈ ਨੇ ਕਿਹਾ ਕਿ ਬੋਰਡ ਦੀ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਸੱਟ ਦੀ ਸਮੀਖਿਆ ਕੀਤੀ। ਉਨ੍ਹਾਂ ਨੂੰ ਕੁਝ ਹੋਰ ਸਮੇਂ ਲਈ ਆਰਾਮ ਦੇਣ ਦੀ ਸਲਾਹ ਦਿੱਤੀ ਗਈ ਹੈ ਤਾਂਕਿ ਉਹ ਪੂਰੀ ਤਰ੍ਹਾਂ ਠੀਕ ਹੋ ਸਕਣ। ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਉਸ ਦੀ ਥਾਂ ਸੰਜੂ ਸੈਮਸਨ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਕੇਰਲ ਦੇ ਸੈਮਸਨ ਨੂੰ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਸੀਰੀਜ਼ ਲਈ ਟੀਮ ਵਿਚ ਰੱਖਿਆ ਗਿਆ ਸੀ ਪਰ ਇਕ ਵੀ ਮੈਚ ਖੇਡੇ ਬਿਨਾਂ ਬਾਹਰ ਕਰ ਦਿੱਤਾ ਗਿਆ ਸੀ। ਇਸ ਫ਼ੈਸਲੇ ਦੀ ਕਾਫੀ ਨਿੰਦਾ ਹੋਈ ਸੀ ਤੇ ਸਾਬਕਾ ਖਿਡਾਰੀਆਂ ਨੇ ਸਵਾਲ ਉਠਾਏ ਸਨ। 33 ਸਾਲਾ ਧਵਨ ਵਨ ਡੇ ਸੀਰੀਜ਼ ਤੋਂ ਪਹਿਲਾਂ ਫਿੱਟ ਹੋ ਸਕਦੇ ਹਨ। ਪਿਛਲੇ ਦਿਨੀਂ ਖ਼ਰਾਬ ਲੈਅ ਕਾਰਨ ਉਹ ਕਾਫੀ ਦਬਾਅ ਵਿਚ ਵੀ ਹਨ। ਵੈਸਟਇੰਡੀਜ਼ ਖ਼ਿਲਾਫ਼ ਵਨ ਡੇ ਸੀਰੀਜ਼ 15 ਦਸੰਬਰ ਤੋਂ ਸ਼ੁਰੂ ਹੋਵੇਗੀ। ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਵਿਚ ਧਵਨ ਨੇ ਸਿਰਫ਼ 91 ਦੌੜਾਂ ਹੀ ਬਣਾਈਆਂ ਸਨ। ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਵੀ ਉਹ ਕੁਝ ਖ਼ਾਸ ਨਹੀਂ ਕਰ ਸਕੇ। ਧਵਨ ਨੂੰ ਦੌੜ ਲੈਣ ਦੌਰਾਨ ਸੱਟ ਲੱਗ ਗਈ ਸੀ ਪਰ ਉਹ ਖੇਡਦੇ ਰਹੇ ਤਾਂ ਪਵੇਲੀਅਨ ਮੁੜਦੇ ਸਮੇਂ ਉਨ੍ਹਾਂ ਨੂੰ ਗੋਡੇ ਵਿਚ ਕੱਟ ਲੱਗਣ ਦਾ ਪਤਾ ਲੱਗਾ ਸੀ।

ਹੈਦਰਾਬਾਦ ਨੂੰ ਪਹਿਲੇ ਟੀ-20 ਦੀ ਮੇਜ਼ਬਾਨੀ

ਬੀਸੀਸੀਆਈ ਨੇ ਬੁੱਧਵਾਰ ਨੂੰ ਭਾਰਤ ਦੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਤੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਥਾਂ ਵਿਚ ਅਦਲਾ ਬਦਲੀ ਕਰਨ ਦਾ ਐਲਾਨ ਕੀਤਾ ਤੇ ਹੁਣ ਪਹਿਲਾ ਮੈਚ ਛੇ ਦਸੰਬਰ ਨੂੰ ਹੈਦਰਾਬਾਦ ਵਿਚ ਖੇਡਿਆ ਜਾਵੇਗਾ। ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਅੱਠ ਦਸੰਬਰ ਨੂੰ ਤਿਰੁਵਨੰਤਪੁਰਮ ਵਿਚ ਹੋਵੇਗਾ। ਪਹਿਲੇ ਪ੍ਰੋਗਰਾਮ ਮੁਤਾਬਕ ਵੈਸਟਇੰਡੀਜ਼ ਖ਼ਿਲਾਫ਼ ਮੁੰਬਈ ਵਿਚ ਪਹਿਲਾ ਟੀ-20 ਮੈਚ ਹੋਣਾ ਸੀ ਜਦਕਿ ਤੀਜਾ ਮੈਚ ਹੈਦਰਾਬਾਦ ਵਿਚ ਖੇਡਿਆ ਜਾਣਾ ਸੀ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਟੀ-20 ਮੈਚ, ਜੋ ਕਿ ਪਹਿਲਾਂ ਛੇ ਦਸੰਬਰ ਨੂੰ ਮੁੰਬਈ ਵਿਚ ਹੋਣਾ ਸੀ ਹੁਣ ਹੈਦਰਾਬਾਦ ਵਿਚ ਹੋਵੇਗਾ। ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੁਣ ਦੋਵਾਂ ਟੀਮਾਂ ਵਿਚਾਲੇ ਟੀ-20 ਸੀਰੀਜ਼ ਦੇ ਪਹਿਲੇ ਮੈਚ ਦੀ ਮੇਜ਼ਬਾਨੀ ਕਰੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤ ਤੇ ਵੈਸਟਇੰਡੀਜ਼ ਵਿਚਾਲੇ 11 ਦਸੰਬਰ ਨੂੰ ਤੀਜਾ ਟੀ-20 ਮੈਚ ਖੇਡਿਆ ਜਾਵੇਗਾ।

ਭਾਰਤੀ ਟੀ-20 ਟੀਮ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਯੁਜਵਿੰਦਰ ਸਿੰਘ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਸੰਜੂ ਸੈਮਸਨ।

ਮੈਂ ਵਿਕਟਕੀਪਿੰਗ ਲਈ ਤਿਆਰ ਹਾਂ ਮੈਂ ਪਿਛਲੇ ਪੰਜ-ਛੇ ਸਾਲ ਤੋਂ ਕੇਰਲ ਲਈ ਸੀਮਤ ਓਵਰਾਂ ਵਿਚ ਵਿਕਟਕੀਪਿੰਗ ਕਰ ਰਿਹਾ ਹਾਂ। ਬੱਲੇਬਾਜ਼ੀ ਵਿਚ ਨਿਰੰਤਰਤਾ ਉਹ ਚੀਜ਼ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ। ਮੈਂ ਥੋੜ੍ਹਾ ਵੱਖਰੀ ਤਰ੍ਹਾਂ ਦਾ ਖਿਡਾਰੀ ਹਾਂ ਤੇ ਮੈਨੂੰ ਲਗਦਾ ਹੈ ਕਿ ਮੈਂ ਮੈਦਾਨ 'ਤੇ ਜਾ ਕੇ ਗੇਂਦਬਾਜ਼ਾਂ 'ਤੇ ਹਾਵੀ ਹੋ ਸਕਦਾ ਹਾਂ। ਨਿਰੰਤਰਤਾ ਲਈ ਮੈਂ ਆਪਣੀ ਸ਼ੈਲੀ ਨਹੀਂ ਬਦਲ ਸਕਦਾ। ਜੇ ਮੈਨੂੰ ਪੰਜ ਪਾਰੀਆਂ ਮਿਲਦੀਆਂ ਹਨ ਤਾਂ ਮੈਂ ਇਕ ਜਾਂ ਦੋ ਪਾਰੀਆਂ ਵਿਚ ਵੱਡਾ ਸਕੋਰ ਬਣਾਉਣਾ ਚਾਹਾਂਗਾ ਤੇ ਆਪਣੀ ਟੀਮ ਲਈ ਮੈਚ ਜਿੱਤਣਾ ਚਾਹਾਂਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..