Bigg Boss 13: ਪਰਦੇ ‘ਤੇ ਵਰੁਣ ਧਵਨ ਤੋਂ ਕੁੱਟ ਖਾ ਚੁੱਕੇ ਹਨ ਆਸਿਮ ਰਿਆਜ਼, ਕੀ ਤੁਹਾਨੂੰ ਪਤਾ ਹੈ ਫਿਲਮ ਦਾ ਨਾਂ?

by mediateam

Bigg Boss: ਬਿੱਗ ਬੌਸ 13 'ਚ ਇਸ ਸਮੇਂ ਆਸਿਮ ਰਿਆਜ਼ ਗਦਰ ਮਚਾਏ ਹੋਏ ਹਨ। ਇਕ ਪਾਸੇ ਉਹ ਘਰ ਦੇ ਮਜ਼ਬੂਤ ਕੰਟੈਸਟੈਂਟ ਸਿਧਾਰਥ ਸ਼ੁਕਲਾ ਤੇ ਪਾਰਸਾ ਛਾਬੜਾ ਨਾਲ ਪੰਗੇ ਲੈ ਰਹੇ ਹਨ, ਉੱਥੇ ਹਿਮਾਂਸ਼ੀ ਖੁਰਾਨਾ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ। ਬਿੱਗ ਬੌਸ ਦੇ ਘਰ 'ਚ ਪਹਿਲੇ ਦਿਨ ਤੋਂ ਹੋ ਰਹੇ ਆਸਿਮ ਨੇ ਇਸ ਸਫ਼ਰ 'ਚ ਅਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਆਸਿਮ ਬਾਰੇ 'ਚ ਹੁਣ ਇਕ ਨਵੀਂ ਤੇ ਦਿਲਚਸਪ ਜਾਣਕਾਰੀ ਬਾਹਰ ਆਈ ਹੈ।

ਆਸਿਮ ਰਿਆਜ਼ ਨੇ ਜਦੋਂ ਬਿੱਗ ਬੌਸ 'ਚ ਐਂਟਰੀ ਲਈ ਤਾਂ ਉਨ੍ਹਾਂ ਦੀ ਪਛਾਣ ਇਕ ਮਾਡਲ ਵੱਜੋਂ ਦਿੱਤੀ ਗਈ ਸੀ ਪਰ ਘੱਟ ਲੋਕ ਹੀ ਜਾਣਦੇ ਹਨ ਕਿ ਆਸਿਮ ਵਰੁਣ ਧਵਨ ਦੀ ਫਿਲਮ 'ਮੈਂ ਤੇਰਾ ਹੀਰੋ' 'ਚ ਵੀ ਝਲਕ ਦਿਖਾ ਚੁੱਕੇ ਹਨ। ਹਾਲਾਂਕਿ ਇਸ ਫਿਲਮ 'ਚ ਆਸਿਮ ਦਾ ਕਿਰਦਾਰ ਗੁੰਡੇ ਵਾਲਾ ਸੀ। ਫਿਲਮ ਦਾ ਮੁੱਖ ਵਿਲੈਨ ਵਰੁਣ ਦੇ ਪਿੱਛੇ ਕੁਝ ਗੁੰਡੇ ਭੇਜਦਾ ਹੈ, ਜਿਨ੍ਹਾਂ 'ਚੋਂ ਇਕ ਆਸਿਮ ਵੀ ਸੀ। ਫਿਲਮ 'ਚੋਂ ਆਸਿਮ ਦਾ ਇਹ ਸਕ੍ਰੀਨ ਸ਼ਾਟ ਤੇ ਵੀਡੀਓ ਹਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।