ਕੌਣ ਐ ਲੰਦਨ ਬ੍ਰਿਜ ਉੱਤੇ ਹਮਲਾ ਕਰਨ ਵਾਲਾ ਉਸਮਾਨ ਖ਼ਾਨ

by mediateam

ਲੰਦਨ (Vikram Sehajpal) : ਲੰਦਨ ਬ੍ਰਿਜ ਉੱਤੇ ਸ਼ੁੱਕਰਵਾਰ ਨੂੰ ਹਮਲਾ ਕਰ ਕੇ ਦੋ ਲੋਕਾਂ ਦਾ ਕਤਲ ਕਰਨ ਵਾਲਾ ਓਸਮਾਨ ਖ਼ਾਨ ਇੱਕ ਬ੍ਰਿਟਿਸ਼ ਨਾਗਰਿਕ ਹੈ ਅੱਤਵਾਦ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਿਆ ਓਸਮਾਨ ਖ਼ਾਨ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਅਤੇ ਉਸ ਨੇ ਉੱਥੇ ਇਕੱਠੇ ਹੋਏ ਵਿਦਿਆਰਥੀਆਂ ਅਤੇ ਸਾਬਕਾ ਕੈਦੀਆਂ ਤੇ ਹਮਲਾ ਕੀਤਾ। ਦ ਟੈਲੀਗ੍ਰਾਫ ਦੇ ਮੁਤਾਬਕ, ਖ਼ਾਨ ਨੇ ਸਕੂਲ ਛੱਡ ਦਿੱਤਾ ਸੀ ਅਤੇ ਉਸ ਨੇ ਆਪਣੇ ਉਮਰ ਦੇ ਸ਼ੁਰੂਆਤੀ ਸਾਲ ਪਾਕਿਸਤਾਨ ਵਿੱਚ ਬਤੀਤ ਕੀਤੇ ਸੀ ਜਿੱਥੇ ਉਹ ਆਪਣੀ ਬਿਮਾਰ ਮਾਂ ਦੇ ਨਾਲ ਰਹਿੰਦਾ ਸੀ।ਡਾਨ ਨਿਊਜ਼ ਨੇ ਦ ਟੈਲੀਗ੍ਰਾਫ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਹੈ ਕਿ ਇੰਗਲੈਂਡ ਵਾਪਸ ਆਉਣ ਤੇ ਉਸ ਨੇ ਇੰਟਰਨੈੱਟ ਤੇ ਕੱਟਰਪੰਥੀ ਵਿਚਾਰਧਾਰਾ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਕਈ ਲੋਕਾਂ ਦੇ ਸੰਪਰਕ ਵਿੱਚ ਆ ਗਿਆ।

ਜਨਵਰੀ 2012 ਵਿੱਚ ਇੰਗਲੈਂਡ ਦੇ ਅੱਤਵਾਦੀ ਕਾਨੂੰਨ 2006 ਦਾ ਉਲੰਘਣ ਕਰਨ ਤੇ ਅੱਤਵਾਦੀ ਦੇ ਸਬੰਧਤ ਤਿਆਰੀਆਂ ਕਰਨ ਵਿੱਚ ਖ਼ਾਨ ਨੂੰ ਦੋਸ਼ੀ ਠਹਿਰਾਇਆ ਗਿਆ ਸੀ।ਖ਼ਾਨ 2010 ਵਿੱਚ ਕ੍ਰਿਸਮਿਸ ਜਲੂਸ ਦੇ ਦੌਰਾਨ ਲੰਦਨ ਵਿੱਚ ਹਾਈ ਪ੍ਰੋਫ਼ਾਇਲ ਹਮਲੇ ਕਰਨ ਦੀ ਸਾਜ਼ਿਸ਼ ਕਰਨ ਵਾਲੇ 9 ਦੋਸ਼ੀਆਂ ਵਿੱਚੋਂ ਇੱਕ ਸੀ। ਇਸ ਵੇਲੇ ਸਾਰੇ ਲੋਕਾਂ ਨੂੰ ਅਲਕਾਇਦਾ ਤੋਂ ਪ੍ਰੇਰਿਤ ਗਰੁੱਪ ਦੱਸਿਆ ਗਿਆ ਸੀ ਜੋ ਵੱਖ-ਵੱਖ ਥਾਵਾਂ ਤੇ ਬੰਬ ਭੇਜ ਕੇ ਮੁੰਬਈ ਵਰਗਾ ਹਮਲਾ ਕਰਨਾ ਚਾਹੁੰਦੇ ਸਨ।ਆਪਣੀ ਗ੍ਰਿਫਤਾਰੀ ਦੇ ਸਮੇਂ, ਖਾਨ ਮੱਧ ਇੰਗਲੈਂਡ ਦੇ ਇੱਕ ਸ਼ਹਿਰ, ਸਟਾਕ ਆਨ ਟ੍ਰੈਂਟ ਵਿੱਚ ਰਹਿੰਦਾ ਸੀ। ਉਸ ਸਮੇਂ ਬਚਾਅ ਪੱਖ ਦੇ ਇੱਕ ਵਿਅਕਤੀ ਦੇ ਘਰ ਉੱਤੇ ਨਿਸ਼ਾਨਾ ਸਾਧਣ ਵਾਲੀਆਂ ਥਾਵਾਂ ਦੀ ਇੱਕ ਸੂਚੀ ਮਿਲੀ ਸੀ ਜਿਸ ਵਿੱਚ ਲੰਡਨ ਦੇ ਮੇਅਰ ਅਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਮਰੀਕੀ ਦੂਤਾਵਾਸ ਅਤੇ ਸਟਾਕ ਐਕਸਚੇਂਜ ਦੇ ਨਾਂਅ ਅਤੇ ਪਤੇ ਸ਼ਾਮਲ ਸਨ।ਡਾਨ ਦੀ ਰਿਪੋਰਟ ਦੇ ਅਨੁਸਾਰ ਬ੍ਰਿਟਿਸ਼ ਪੁਲਿਸ ਦੀ ਅੱਤਵਾਦ ਵਿਰੋਧੀ ਮੁਹਿੰਮ ਜਿਸ ਵਿੱਚ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਹ 2010 ਦੀ ਸਭ ਤੋਂ ਵੱਡੀ ਮੁਹਿੰਮ ਸੀ। 

ਜਨਤਕ ਸੁਰੱਖਿਆ ਲਈ ਖਾਨ ਨੂੰ ਵੱਧ ਤੋਂ ਵੱਧ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇੰਗਲੈਂਡ ਵਿਚ, ਜਨਤਾ ਦੀ ਸੁਰੱਖਿਆ ਲਈ, ਇਹ ਸਜ਼ਾ ਇਕ ਬਹੁਤ ਗੰਭੀਰ ਅਪਰਾਧੀ ਨੂੰ ਦਿੱਤੀ ਗਈ ਹੈ, ਜਿਸ ਦਾ ਅਪਰਾਧ ਉਮਰ ਕੈਦ ਦੀ ਸਜ਼ਾ ਦੇਣ ਲਈ ਯੋਗ ਨਹੀਂ ਹੈ।ਇਸ ਦੇ ਤਹਿਤ ਦੋਸ਼ੀ ਸਜ਼ਾ ਪੂਰੀ ਹੋਣ ਤੋਂ ਬਾਅਦ ਪੈਰੋਲ ਲਈ ਅਪਲਾਈ ਕਰ ਸਕਦੇ ਹਨ। ਪੈਰੋਲ ਬੋਰਡ ਫਿਰ ਦੋਸ਼ੀ ਨੂੰ ਜਨਤਕ ਸੁਰੱਖਿਆ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਰਿਹਾਅ ਕਰਦਾ ਹੈ। ਰਿਹਾਅ ਕੀਤੇ ਜਾਣ ਤੋਂ ਬਾਅਦ ਦੋਸ਼ੀਆਂ ਨੂੰ ਘੱਟੋ-ਘੱਟ 10 ਸਾਲ ਦਾ ਨਿਗਰਾਨੀ ਲਾਇਸੈਂਸ ਦਿੱਤਾ ਜਾਂਦਾ ਹੈ।2010 ਵਿੱਚ ਮਾਮਲੇ ਦੀ ਸੁਣਵਾਈ ਕਰਨ ਵਾਲੇ ਅਤੇ 2013 ਵਿੱਚ ਖਾਨ ਅਤੇ ਹੋਰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਸੀ, "ਉਹ ਆਪਣੀ ਧਾਰਮਿਕ ਆਸਥਾ ਨੂੰ ਅੱਗੇ ਵਧਾਉਣ ਵਿੱਚ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਅਤੇ ਸਹਿਯੋਗ ਕਰਨਾ ਚਾਹੁੰਦੇ ਸਨ। ਉਹ ਸੁਰੱਖਿਆ ਬਲਾਂ ਦੀ ਨਿਗਰਾਨੀ ਵਿੱਚ ਆਏ ਸਨ।"ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ (ਸਟੋਕ, ਕਾਰਡਿਫ ਅਤੇ ਲੰਦਨ) ਤੋਂ ਹੋਣ ਦੇ ਬਾਵਜੂਦ, ਸੰਗਠਨ ਦੇ ਮੈਂਬਰ ਇੱਕ ਦੂਜੇ ਨਾਲ ਮਿਲ ਲੈਂਦੇ ਸਨ। ਜੱਜ ਨੇ ਕਿਹਾ ਕਿ ਸਟੋਕ ਵਿਚ ਹੋਰ ਦੋਸ਼ੀਆਂ, ਖ਼ਾਨ ਸਣੇ ਹੋਰ ਦੋਸ਼ੀਆਂ ਨੂੰ ਵਿਦੇਸ਼ਾਂ ਵਿਚ ਅੱਤਵਾਦੀ ਘਟਨਾਵਾਂ ਬਾਰੇ ਵਿਚਾਰ-ਚਰਚਾ ਕਰਦੇ ਹੋਏ ਸੁਣਿਆ ਗਿਆ ਸੀ।

More News

NRI Post
..
NRI Post
..
NRI Post
..