ਸੂਡਾਨ ਵਿਚ ਇਕ ਚੀਨੀ ਫੈਕਟਰੀ ਵਿਚ ਅੱਗ, 23 ਮਰੇ, 130 ਜ਼ਖ਼ਮੀ, ਭਾਰਤੀ ਕਾਮੇ ਵੀ ਪ੍ਰਭਾਵਿਤ

by

ਮੀਡੀਆ ਡੈਸਕ: ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਇਕ ਚੀਨੀ ਫੈਕਟਰੀ ਵਿਚ ਐਲਪੀਜੀ ਟੈਂਕਰ ਵਿਚ ਹੋਏ ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ 130 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ। ਸੂਡਾਨ ਵਿਚ ਭਾਰਤੀ ਦੂਤਾਵਾਸ ਨੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੱਸੇ ਬਿਨਾ ਹੀ ਮੰਗਲਵਾਰ ਨੂੰ ਹੋਈ ਘਟਨਾ ਵਿਚ ਮਾਰੇ ਕਏ ਭਾਰਤੀਆਂ ਬਾਰੇ ਦੱਸਿਆ। ਮੰਗਲਵਾਰ ਨੂੰ ਅੰਬੈਂਸੀ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਹੈ ਕਿ ਕਈ ਭਾਰਤੀ ਕਾਮੇ ਮਾਰੇ ਗਏ ਹਨ ਅਤੇ ਜ਼ਖ਼ਮੀ ਵੀ ਹੋਏ ਹਨ। ਉਧਰ ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਗੌਰਤਲਬ ਹੈ ਕਿ ਇਸ ਫੈਕਟਰੀ ਵਿਚ 50 ਤੋਂ ਜ਼ਿਆਦਾ ਭਾਰਤੀ ਕਾਮੇ ਵੀ ਕੰਮ ਕਰ ਰਹੇ ਸਨ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਮਰਨ ਵਾਲਿਆਂ ਵਿਚ ਕਿੰਨੇ ਭਾਰਤੀ ਹਨ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਸਥਾਨਕ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਅੱਗ ਕਿਵੇਂ ਲੱਗੀ।

ਸੂਡਾਨ ਸਰਕਾਰ ਦਾ ਕਹਿਣਾ ਹੈ ਕਿ ਗੈਰ ਅਧਿਕਾਰਿਤ ਢੰਗ ਨਾਲ ਵਿਸਫੋਟਕ ਸਮੱਗਰੀ ਇਕੱਠੀ ਕੀਤੀ ਗਈ ਸੀ, ਜਿਸ ਕਾਰਨ ਅੱਗ ਫੈਲ ਗਈ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਉਤਰ ਖਾਰਤੂਮ ਦੇ ਉਦਯੋਗਿਕ ਜ਼ੋਨ ਵਿਚ ਟਾਈਲ ਨਿਰਮਾਣ ਇਕਾਈ ਵਿਚ ਧਮਾਕਾ ਹੋਣ ਤੋ ਬਾਅਦ ਕਾਲੇ ਧੂੰਏਂ ਦਾ ਗੁਬਾਰ ਆਸਮਾਨ ਵਿਚ ਛਾ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..