ਖਰਟੂਮ (Vikram Sehajpal) : ਸੁਡਾਨ ਦੇ ਸਿਰਾਮਿਕ ਫੈਕਟਰੀ 'ਚ ਮੰਗਲਵਾਰ ਨੂੰ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ 18 ਭਾਰਤੀ ਦੱਸੇ ਜਾ ਰਹੇ ਹਨ। ਇਸ ਘਟਨਾ ਵਿੱਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਐਮਰਜੈਂਸੀ ਨੰਬਰ ਜਾਰੀ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਸੁਡਾਨ ਵਿੱਚ ਮੌਜੂਦ ਦੂਤਘਰ ਨੇ ਬੁੱਧਵਾਰ ਨੂੰ ਕਿਹਾ ਕਿ ਖਰਟੂਮ ਵਿੱਚ ਸਿਲਾ ਸਿਰਾਮਿਕ ਫੈਕਟਰੀ ਵਿੱਚ ਹੋਈ ਇਸ ਘਟਨਾ ਵਿੱਚ 16 ਭਾਰਤੀ ਲਾਪਤਾ ਹਨ।
ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਤਾਜ਼ਾ ਰਿਪੋਰਟ ਮੁਤਾਬਕ 18 ਦੀ ਮੌਤ ਹੋ ਗਈ ਹੈ, ਦੂਤਘਰ ਨੇ ਲੋਕਾਂ ਦੇ ਨਾਮ ਜਾਰੀ ਕਰਦਿਆਂ ਕਿਹਾ ਹੈ ਕਿ ਮ੍ਰਿਤਕਾਂ ਦੀ ਸੂਚੀ ਵਿੱਚ ਲਾਪਤਾ ਲੋਕ ਹੋ ਸਕਦੇ ਹਨ ਕਿਉਂਕਿ ਸੜਨ ਕਾਰਨ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।" ਫਿਲਹਾਲ ਦੂਤਘਰ ਨੇ ਹਸਪਤਾਲ ਵਿੱਚ ਭਰਤੀ ਲਾਪਤਾ ਅਤੇ ਸੰਭਾਵਤ ਤੌਰ ਤੇ ਜ਼ਿੰਦਾ ਬਚੇ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ, “ਸੁਡਾਨ ਦੀ ਰਾਜਧਾਨੀ ਖਰਟੂਮ ਦੇ ਬਾਹਰੀ ਇਲਾਕੇ ਵਿੱਚ ਮੌਜ਼ੂਦ ਸਲੁਮੀ ਫੈਕਟਰੀ ਵਿੱਚ ਇੱਕ ਦੁੱਖਦਾਈ ਘਟਨਾ ਹਾਲੇ ਸਾਹਮਣੇ ਆਈ ਹੈ। ਕੁਝ ਭਾਰਤੀ ਮਜ਼ਦੂਰ ਵੀ ਇਸ ਘਟਨਾ ਵਿੱਚ ਮਾਰੇ ਗਏ ਹਨ ਅਤੇ ਕੁਝ ਗੰਭੀਰ ਜ਼ਖਮੀ ਹੋ ਗਏ ਹਨ। ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। '



