ਕੈਨੇਡਾ – ਹਾਈਵੇਅ 28 ਅਤੇ ਰੇਂਜ ਰੋਡ 18 ‘ਤੇ ਵਾਪਰੇ ਹਾਦਸੇ ‘ਚ ਪੰਜ ਬੱਚੇ ਗੰਭੀਰ ਜ਼ਖ਼ਮੀ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ 'ਚ ਸੋਮਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਹਾਈਵੇਅ 28 ਅਤੇ ਰੇਂਜ ਰੋਡ 18 'ਤੇ ਹੋਏ ਸੜਕ ਹਾਦਸੇ ਵਿਚ ਸਕੂਲ ਬੱਸ 'ਚ ਜਾ ਰਹੇ 15 ਬੱਚਿਆਂ ਵਿਚੋਂ ਪੰਜ ਗੰਭੀਰ ਜ਼ਖ਼ਮੀ ਹੋ ਗਏ। ਇਕ ਜ਼ਖ਼ਮੀ ਲੜਕੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਦੋ ਹੋਰਨਾਂ ਨੂੰ ਬੱਚਿਆਂ ਦੇ ਹਸਪਤਾਲ ਵਿਚ ਹਵਾਈ ਐਂਬੂਲੈਂਸ ਰਾਹੀਂ ਭੇਜਿਆ ਗਿਆ। 

ਗਰਾਊਂਡ ਐਂਬੂਲੈਂਸ ਰਾਹੀਂ ਲਿਜਾਏ ਗਏ ਦੋ ਹੋਰ ਬੱਚੇ ਵੀ ਗੰਭੀਰ ਦੱਸੇ ਗਏ ਹਨ।ਬਾਕੀ ਬੱਚਿਆਂ ਤੇ ਡਰਾਈਵਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਬੱਸ ਦੀ ਟੱਕਰ ਇਕ ਕ੍ਰੇਨ ਨਾਲ ਹੋ ਗਈ ਸੀ। ਹਾਦਸੇ ਦੀ ਜਾਂਚ ਚੱਲ ਰਹੀ ਹੈ। 

More News

NRI Post
..
NRI Post
..
NRI Post
..