ਸਾਬਕਾ ਪ੍ਰੇਮੀ ਨੇ ਕੀਤੀ 27 ਸਾਲਾ ਸ਼ਰਨਜੀਤ ਕੌਰ ਦੀ ਹੱਤਿਆ – ਪੀਲ ਪੁਲਿਸ

by

ਓਂਟਾਰੀਓ (UNITED NRI POST) : ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 27 ਸਾਲਾ ਸ਼ਰਨਜੀਤ ਕੌਰ ਦੀ ਉਸ ਦੇ ਸਾਬਕਾ ਪ੍ਰੇਮੀ ਨੇ ਬਰੈਂਪਟਨ ਵਿੱਚ ਹੱਤਿਆ ਕਰ ਦਿੱਤੀ, ਜਦ ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ। ਪੀਲ ਰੀਜਨਲ ਪੁਲਿਸ ਨੇ ਸੋਮਵਾਰ, 9 ਦਸੰਬਰ ਨੂੰ ਦੁਪਹਿਰ ਦੇ 2 ਵਜੇ ਤੋਂ ਬਾਅਦ, ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ਵਿੱਚ ਇੱਕ ਘਰ ਤੋਂ ਡਾਕਟਰੀ ਕਾਲ ਦੀ ਇੱਕ ਰਿਪੋਰਟ ਦਾ ਜਵਾਬ ਦਿੱਤਾ। 


ਅਧਿਕਾਰੀ ਘਰ ਦੇ ਬੇਸਮੈਂਟ ਅਪਾਰਟਮੈਂਟ ਵਿੱਚ ਦਾਖਲ ਹੋਏ ਤਾਂ ਓਹਨਾ ਨੂੰ 27 ਸਾਲਾ ਸ਼ਰਨਜੀਤ ਕੌਰ ਦੀ ਲਾਸ਼ ਲੱਭਣ ਤੋਂ ਪਹਿਲਾਂ ਇੱਕ 35 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ, ਪਰ ਪੁਲਿਸ ਦਾ ਮਨਣਾ ਹੈ ਕਿ ਉਸ ਵਿਅਕਤੀ ਨੇ ਖੁਦ ਆਤਮਹੱਤਿਆ ਕਰਨ ਤੋਂ ਪਹਿਲਾਂ ਮਹਿਲਾ ਦਾ ਕਤਲ ਕਰ ਦਿੱਤਾ। ਇੰਸਪੈਕਟਰ ਨੇ ਕਿਹਾ ਕਿ, “ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਦੋਵਾਂ ਦਾ ਪਹਿਲਾਂ ਆਪਸ 'ਚ ਗੂੜ੍ਹਾ ਸੰਬੰਧ ਸੀ”। 


ਮਾਰਟੀ ਓਟਾਵੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸ਼ਰਨਜੀਤ ਕੌਰ ਦੀ (ਸੋਮਵਾਰ) ਸਵੇਰੇ ਇਕ ਦੋਸਤ ਵਲੋਂ ਟੋਰਾਂਟੋ ਪੁਲਿਸ ਸਰਵਿਸ ਨੂੰ ਲਾਪਤਾ ਹੋਣ ਦੀ ਖਬਰ ਦਿਤੀ ਗਈ ਸੀ।” ਵਿਅਕਤੀ ਦੀ ਪਛਾਣ 35 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕਿਹਾ ਕਿ ਦੋਵਾਂ ਦਾ ਆਪਸ 'ਚ ਘਰੇਲੂ ਹਿੰਸਾ ਦਾ ਕੋਈ ਵੀ ਮਾਮਲਾ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪੀਲ ਖੇਤਰ 'ਚ 2019 ਦਾ 27 ਵਾਂ ਕਤਲ ਸੀ, ਅਤੇ ਘਰੇਲੂ ਹਿੰਸਾ ਦੇ ਨਤੀਜੇ ਵਜੋਂ 13 ਵਾਂ ਕਤਲ ਹੈ।

More News

NRI Post
..
NRI Post
..
NRI Post
..