ਚਿੱਲੀ : ਫ਼ੌਜੀ ਜਹਾਜ਼ ਹੋਇਆ ਲਾਪਤਾ, 38 ਲੋਕ ਸੀ ਸਵਾਰ

by

ਵੈੱਬ ਡੈਸਕ (Vikram Sehajpal) : ਅੰਟਾਰਕਟਿਕਾ ਜਾ ਰਿਹਾ ਚਿੱਲੀ ਦਾ ਇੱਕ ਫ਼ੌਜੀ ਜਹਾਜ਼ ਸੋਮਵਾਰ ਨੂੰ ਲਾਪਤਾ ਹੋ ਗਿਆ। ਜਹਾਜ਼ ਵਿੱਚ 39 ਲੋਕ ਸਵਾਰ ਸਨ। ਦੇਸ਼ ਦੀ ਹਵਾਈ ਫ਼ੌਜ ਵੱਲੋਂ ਇਸ ਬਿਆਨ ਦੀ ਪੁਸ਼ਟੀ ਕੀਤੀ ਗਈ ਹੈ। 

ਸਮਾਚਾਰ ਏਜੰਸੀ ਦੇ ਮੁਤਾਬਕ ਹਰਕਿਊਲਿਸ ਸੀ 130 ਜਹਾਜ਼ ਨੇ ਸੋਮਵਾਰ 4.55 ਵਜੇ ਉਡਾਨ ਭਰੀ ਸੀ ਅਤੇ ਸ਼ਾਮ 6.13 ਵਜੇ ਉਸ ਦਾ ਰੇਡਿਓ ਨਾਲ ਸਪੰਰਕ ਟੁੱਟ ਗਿਆ।

ਇਸ ਤੋਂ ਅੱਗੇ ਕਿਹਾ ਗਿਆ ਹੈ ਕਿ ਜਹਾਜ਼ ਨੇ ਦੱਖਣੀ ਸ਼ਹਿਰ ਪੁੰਟਾ ਏਰਿਨਾਸ ਤੋਂ ਅੰਟਾਰਕਟਿਕਾ ਦੇ ਲਈ ਉਡਾਨ ਭਰੀ ਸੀ। ਇਸ ਵਿੱਚ 17 ਕਰੂ ਦੇ ਮੈਂਬਰ ਅਤੇ 21 ਯਾਤਰੀ ਸਨ।

More News

NRI Post
..
NRI Post
..
NRI Post
..