ਛੇ ਦਿਨਾਂ ‘ਚ ਦੂਜੀ ਵਾਰ ਆਇਆ ਉਤਰਾਖੰਡ ‘ਚ ਭੂਚਾਲ, 4.4 ਮਾਪੀ ਗਈ ਭੂਚਾਲ ਦੀ ਤੀਬਰਤਾ

by

ਚਮੋਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਇਕ ਵਾਰ ਫਿਰ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਛੇ ਦਿਨਾਂ ਵਿਚ ਇਹ ਦੂਜਾ ਮੌਕਾ ਹੈ ਜਦੋਂ ਚਮੋਲੀ ਵਿਚ ਧਰਤੀ ਡੋਲ ਉੱਠੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.4 ਮਾਪੀ ਗਈ ਅਤੇ ਇਸ ਦਾ ਕੇਂਦਰ ਜੋਸ਼ੀ ਮੱਠ ਦੇ ਕੋਲ 14 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਭੂਚਾਲ ਦਾ ਅਸਰ ਗੁਆਂਢੀ ਜ਼ਿਲ੍ਹੇ ਰੁਦਰਪ੍ਰਯਾਗ ਅਤੇ ਪੌੜੀ ਵਿਚ ਵੀ ਮਹਿਸੂਸ ਕੀਤਾ ਗਿਆ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਮੁਤਾਬਿਕ ਫਿਲਹਾਲ ਕਿਤੋਂ ਵੀ ਨੁਕਸਾਨ ਦੀ ਸੂਚਨਾ ਨਹੀਂ ਹੈ। ਚਮੋਲੀ ਜ਼ਿਲ੍ਹੇ ਵਿਚ ਸ਼ਾਮ 4.56 ਮਿੰਟ 'ਤੇ ਧਰਤੀ ਡੋਲ ਉੱਠੀ। ਬਾਰਿਸ਼ ਅਤੇ ਬਰਫ਼ਬਾਰੀ ਵਿਚਕਾਰ ਭੂਚਾਲ ਦੇ ਝਟਕੇ ਤੋਂ ਖ਼ੌਫ਼ਜ਼ਦਾ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਆਫ਼ਤ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਜੋਸ਼ੀਮੱਠ ਨੇੜੇ ਢਾਕ ਮੇਰਗ ਪਿੰਡ ਸੀ। ਉਨ੍ਹਾਂ ਦੱਸਿਆ ਕਿ ਬੀਤੇ 46 ਦਿਨਾਂ ਵਿਚ ਇਹ ਛੇਵਾਂ ਮੌਕਾ ਹੈ ਜਦੋਂ ਸੂਬੇ ਵਿਚ ਧਰਤੀ ਡੋਲ ਉੱਠੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..