ਟਰੰਪ ਦੇ ਸਭ ਤੋਂ ਵੱਡਾ ਪੁੱਤਰ ਬੋਲਿਆ ਅਮਰੀਕਾ ਦਾ ਭਰੋਸੇਯੋਗ ਸਾਥੀ ਭਾਰਤ

by

ਵਾਸ਼ਿੰਗਟਨ ਡੈਸਕ (Vikram Sehajpal) : ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਭਾਰਤ ਨੂੰ ਅਮਰੀਕਾ ਦਾ ਭਰੋਸੇਯੋਗ ਸਾਥੀ ਦੱਸਿਆ ਹੈ। ਇੱਕ ਖਾਸ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਕਿ ਉਨਾਂ ਕਿਹਾ ਕਿ ਅਮਰੀਕਾ ਭਾਰਤ ਜਿਹੇ ਭਰੋਸੇਯੋਗ ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਤਾਂ ਜੋ ਦੁਨੀਆ ਨੂੰ ਇੱਕ ਸੁਰੱਖਿਅਤ ਥਾਂ ਬਣਾਇਆ ਜਾ ਸਕੇ। 

ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੌਗ ਆਈਲੈਂਡ 'ਤੇ ਸੰਬੋਧਨ ਕਰਦੇ ਹੋਏ ਜੂਨੀਅਰ ਟਰੰਪ ਨੇ ਆਪਣੀ ਕਿਤਾਬ, ਆਪਣੇ ਪਿਤਾ ਅਤੇ ਭਾਰਤ ਨਾਲ ਰਿਸ਼ਤੇ 'ਤੇ ਗੱਲ ਕੀਤੀ। ਉਨਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਨਾਲ ਭਾਰਤੀ-ਅਮਰੀਕੀ ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। 

ਜੂਨੀਅਰ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਆਪਣੇ ਪਿਤਾ ਦੇ ਕਾਰਜਕਾਲ ਨੂੰ ਸ਼ਾਨਦਾਰ ਕਰਾਰ ਦਿੱਤਾ। ਉਨਾਂ ਕਿਹਾ ਕਿ ਡੋਨਾਲਡ ਟਰੰਪ ਦਾ ਰਾਸ਼ਟਰਪਤੀ ਕਾਰਜਕਾਲ ਇੱਕ ਵਿਲੱਖਣ ਅਤੇ ਦਲੇਰੀ ਭਰੀ ਯਾਤਰਾ ਰਹੀ ਹੈ।

More News

NRI Post
..
NRI Post
..
NRI Post
..