ਅੱਜ ਭਾਰਤ ਵਾਪਸ ਆਉਣਗੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ , ਜਾਣੋ ਸਮਾਂ

by mediateam

ਅਟਾਰੀ , 01 ਮਾਰਚ ( NRI MEDIA )

ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਲਈ ਅੱਜ ਬਹੁਤ ਹੀ ਅਹਿਮ ਦਿਨ ਹੈ , ਪਾਕਿਸਤਾਨ ਆਰਮੀ ਵੱਲੋਂ ਬੰਦੀ ਬਣਾਏ ਗਏ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਭਾਰਤ ਵਾਪਸੀ ਹੋਵੇਗੀ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਦਬਾਅ ਅਤੇ ਭਾਰਤ ਦੇ ਸਖਤ ਰੁਖ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਨੇ ਇਹ ਫ਼ੈਸਲਾ ਲਿਆ ਸੀ, ਅਮਰੀਕਾ ਨੇ ਵੀ ਪਾਕਿਸਤਾਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ , ਵਿੰਗ ਕਮਾਂਡਰ ਅਭਿਨੰਦਨ ਨੂੰ ਪਹਿਲਾਂ 10 ਵਜੇ ਅਟਾਰੀ ਬਾਰਡਰ ਤੇ ਲਿਆਂਦਾ ਜਾਣਾ ਸੀ ਪਰ ਹੁਣ ਉਨ੍ਹਾਂ ਨੂੰ ਪਾਕਿਸਤਾਨੀ ਸਮੇਂ ਅਨੁਸਾਰ ਸ਼ਾਮ ਤਿੰਨ ਤੋਂ ਚਾਰ ਵਜੇ ਵਿੱਚ ਛੱਡਿਆ ਜਾਵੇਗਾ |


ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦੇ ਐਲਾਨ ਦੇ ਬਾਅਦ ਪਾਕਿਸਤਾਨ ਵਿਚ ਗੁੱਸਾ ਹੈ , ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ, ਜਦਕਿ ਦੂਜੇ ਪਾਸੇ ਪਾਕਿਸਤਾਨੀ ਅਦਾਲਤ ਵਿਚ ਉਨ੍ਹਾਂ ਦੀ ਰਿਹਾਈ ਰੋਕਣ ਲਈ ਪਟੀਸ਼ਨ ਪਾਈ ਗਈ ਹੈ, ਇਸ ਦੇ ਨਾਲ ਹੀ ਅਭਿਨੰਦਨ ਦੀ ਰਿਹਾਈ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਮੀਟਿੰਗ ਰੱਖੀ ਹੈ , ਸੂਤਰਾਂ ਅਨੁਸਾਰ, 2 ਵਜੇ ਤੋਂ ਬਾਅਦ ਅਭਿਨੰਦਨ ਦੀ ਰਿਹਾਈ ਕੀਤੀ ਜਾ ਸਕਦੀ ਹੈ |

ਸੂਤਰਾਂ ਅਨੁਸਾਰ ਪਾਕਿਸਤਾਨ ਵਿੰਗ ਕਮਾਂਡਰ ਨੂੰ ਬੀਟਿੰਗ ਰਿਟਰੀਟ ਪ੍ਰੋਗਰਾਮ ਦੌਰਾਨ ਰਿਹਾਈ ਕਰਨ ਦੀ ਮੰਗ ਕਰ ਰਿਹਾ ਸੀ ਪਰ ਭਾਰਤ ਨੇ ਦੁਪਹਿਰ ਤੋਂ ਬਾਅਦ ਹੀ ਰਿਹਾਈ ਕਰਨ 'ਤੇ ਜ਼ੋਰ ਦਿੱਤਾ ਹੈ , ਬਿਟਿੰਗ ਰਿਟਰੀਟ ਪ੍ਰੋਗਰਾਮ 5 ਵਜੇ ਅਟਾਰੀ-ਵਾਹਘਾ ਬਾਰਡਰ ਵਿਖੇ ਆਯੋਜਿਤ ਕੀਤਾ ਜਾਂਦਾ ਹੈ |


ਭਾਰਤ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਖਿਲਾਫ ਪਾਕਿਸਤਾਨ 'ਤੇ ਲਗਾਤਾਰ ਦਬਾਅ ਬਣਾ ਕੇ ਰੱਖਿਆ ਹੋਇਆ ਹੈ, ਜਦਕਿ ਪਾਕਿਸਤਾਨ ਨੂੰ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਖਿਲਾਫ ਇੱਕ ਡੋਜ਼ੀਅਰ ਵੀ ਸੋਂਪਿਆ ਹੈ, ਇਸ ਡੋਜ਼ੀਅਰ ਵਿੱਚ ਪਾਕਿਸਤਾਨ ਪਲ ਰਹੇ ਜੈਸ਼ ਦੀਆ ਅੱਤਵਾਦੀ ਗਤੀਵਿਧੀਆਂ ਦੀ ਪੂਰੀ ਰਿਪੋਰਟ ਹੈ , ਦੂਜੇ ਪਾਸੇ, ਪਾਕਿਸਤਾਨ ਨੇ ਭਾਰਤ ਦੇ ਸਬੂਤ ਨੂੰ ਅਧੂਰਾ ਦੱਸਿਆ ਹੈ , ਪਾਕਿਸਤਾਨ ਇਸ ਸਮੇਂ ਵੀ ਸਰਹੱਦ ਉੱਤੇ ਲਗਾਤਾਰ ਸੀਜਫ਼ਾਇਰ ਦਾ ਉਲੰਘਣ ਕਰ ਰਿਹਾ ਹੈ |


More News

NRI Post
..
NRI Post
..
NRI Post
..