ਲੰਦਨ (Vikram Sehajpal) : ਬ੍ਰਿਟਿਸ਼ ਕੈਬਿਨੇਟ ਦੀ ਸਹੁੰ ਚੁੱਕ ਸਮਾਗਮ ਵਿੱਚ ਭਾਰਤੀ ਰੰਗ ਵੇਖਣ ਨੂੰ ਮਿਲਿਆ। ਭਾਰਤੀ ਮੂਲ ਦੇ ਚਾਰ ਸੰਸਦ ਮੈਂਬਰਾਂ ਨੇ ਭਾਰਤੀ ਸੱਭਿਅਤਾ ਦੇ ਅਧਾਰ 'ਤੇ ਸਹੁੰ ਚੁੱਕ ਸਮਾਗਮ ਦੌਰਾਨ ਸ੍ਰੀਮਦ ਭਗਵਦ ਗੀਤਾ ਨਾਲ ਸਹੁੰ ਚੁੱਕੀ।ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ–ਮੰਡਲ ‘ਪੀਪਲਜ਼ ਕੈਬਿਨੇਟ’ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸਮੇਤ ਭਾਰਤੀ ਮੂਲ ਦੇ ਤਿੰਨ ਮੰਤਰੀਆਂ ਨੇ ਆਪਣਾ ਅਹੁਦਾ ਬਣਾਇਆ ਰੱਖਿਆ ਹੈ। ਨਵੇਂ ਚੁਣੇ ਸੰਸਦ ਮੈਂਬਰ ਸਮੇਤ ਸਾਰੇ ਮੰਤਰੀ ਹਾਊਸ ਆੱਫ਼ ਕਾਮਨਜ਼ ’ਚ ਪਰਤ ਆਏ।
ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੈਬਿਨੇਟ ਮੰਤਰੀ ਆਲੋਕ ਸ਼ਰਮਾ ਤੇ ਖ਼ਜ਼ਾਨੇ ਦੇ ਮੁੱਖ ਸਕੱਤਰ ਰਿਸ਼ੀ ਸੁਨਾਕ ਨੇ ਬੀਤੇ ਦਿਨੀਂ ਮੰਗਲਵਾਰ ਨੂੰ ਨਵੇਂ ਹਾਊਸ ਆੱਫ਼ ਕਾਮਨਜ਼ ’ਚ ਸੰਸਦ ਮੈਂਬਰਾਂ ਵਜੋਂ ਸਹੁੰ ਚੁੱਕੀ ਹੈ।ਦੱਸਣਯੋਗ ਹੈ ਕਿ ਆਲੋਕ ਸ਼ਰਮਾ ਚੌਥੀ ਵਾਰ ਇੰਗਲੈਂਡ ਦੇ ਰੀਡਿੰਗ–ਵੈਸਟ ਹਲਕੇ ਤੋਂ ਚੋਣ ਜਿੱਤੇ ਹਨ। ਉੱਥੇ ਹੀ ਰਿਸ਼ੀ ਸੁਨਾਕ ਜੋ ਕਿ 39 ਸਾਲ ਦੇ ਹਨ, ਉਨ੍ਹਾਂ ਨੇ ਤੀਜੀ ਵਾਰ ਯਾਰਕਸ਼ਾਇਰ ਦੇ ਰਿਚਮੰਡ ਹਲਕੇ ਤੋਂ ਚੋਣ ਜਿੱਤੀ ਹੈ। ਇਨ੍ਹਾਂ ਦੋਵਾਂ ਸਾਂਸਦ ਮੈਂਬਰਾਂ ਨੇ ਇੰਗਲੈਂਡ ਦੀ ਸੰਸਦ ਵਿੱਚ ਸ੍ਰੀਮਦ ਭਗਵਦ ਗੀਤਾ ਦੀ ਸਹੁੰ ਚੁੱਕ ਕੇ ਰਸਮ ਨੂੰ ਅਦਾ ਕੀਤਾ ਹੈ।



