India vs West Indies 2nd ODI: ਭਾਰਤ ਦੀ ਸ਼ਾਨਦਾਰ ਜਿੱਤ, ਰੋਹਿਤ ਤੇ ਲੋਕੇਸ਼ ਦੇ ਸੈਂਕੜਿਆਂ ਤੋਂ ਬਾਅਦ ਕੁਲਦੀਪ ਦੀ ਹੈਟਿ੍ਕ

by

ਮੀਡੀਆ ਡੈਸਕ: ਕੁਲਦੀਪ ਯਾਦਵ ਇਕ ਅਜਿਹੇ ਖਿਡਾਰੀ ਹਨ ਜੋ ਬਿਨਾਂ ਗਾਡ ਫਾਦਰ ਦੇ ਭਾਰਤੀ ਟੀਮ ਵਿਚ ਹਨ। ਉਨ੍ਹਾਂ ਨੂੰ ਜਦ ਵੀ ਮੌਕਾ ਮਿਲਦਾ ਹੈ ਤਾਂ ਉਹ ਕਮਾਲ ਕਰਦੇ ਹਨ ਤੇ ਬਿਨਾਂ ਗੱਲ ਉਨ੍ਹਾਂ ਨੂੰ ਟੀਮ ਵਿਚੋਂ ਬਾਹਰ ਵੀ ਕਰ ਦਿੱਤਾ ਜਾਂਦਾ ਹੈ। ਉਹ ਦੇਸ਼ ਹੀ ਨਹੀਂ ਵਿਦੇਸ਼ ਦੀਆਂ ਪਿੱਚਾਂ 'ਤੇ ਵੀ ਆਪਣੀ ਗੁੱਟ ਦੀ ਸਪਿੰਨ ਦਾ ਕਮਾਲ ਦਿਖਾਉਂਦੇ ਹਨ। ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਤੋਂ ਬਾਅਦ ਤੋਂ ਕੁਲਦੀਪ ਨੂੰ ਬਿਨਾਂ ਕਾਰਨ ਟੀ-20 ਟੀਮ 'ਚੋਂ ਬਾਹਰ ਕੀਤਾ ਗਿਆ। ਇਹੀ ਨਹੀਂ ਉਨ੍ਹਾਂ ਦੀ ਤੇ ਯੁਜਵਿੰਦਰ ਸਿੰਘ ਦੀ ਜੋੜੀ ਨੂੰ ਵੀ ਤੋੜ ਦਿੱਤਾ ਗਿਆ ਪਰ ਕੁਲਦੀਪ ਤਾਂ ਕੁਲਦੀਪ ਹੀ ਹਨ। ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਵਿਸ਼ਾਖਾਪਟਨਮ ਵਿਚ ਦੂਜੇ ਨਵ ਡੇ ਵਿਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਦੂਜੀ ਹੈਟਿ੍ਕ ਲੈ ਕੇ ਭਾਰਤ ਨੂੰ 107 ਦੌੜਾਂ ਨਾਲ ਜਿੱਤ ਦਿਵਾਈ। ਇਸ ਜਿੱਤ ਵਿਚ ਰੋਹਿਤ ਸ਼ਰਮਾ (159) ਤੇ ਲੋਕੇਸ਼ ਰਾਹੁਲ (102) ਦੀਆਂ ਪਾਰੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਦੋਵਾਂ ਨੇ ਪਹਿਲੀ ਵਿਕਟ ਲਈ 227 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਨਾਲ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ 'ਤੇ ਆ ਗਈ।

ਭਾਰਤ ਨੇ ਰੋਹਿਤ ਤੇ ਰਾਹੁਲ ਤੋਂ ਬਾਅਦ ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਦੀਆਂ ਧਮਾਕੇਦਾਰ ਪਾਰੀਆਂ ਦੀ ਮਦਦ ਨਾਲ ਪੰਜ ਵਿਕਟਾਂ 'ਤੇ 387 ਦੌੜਾਂ ਬਣਾਈਆਂ। ਕੁਲਦੀਪ ਦੀ ਗੇਂਦਬਾਜ਼ੀ ਦੀ ਬਦੌਲਤ ਕੈਰੇਬਿਆਈ ਟੀਮ 43.3 ਓਵਰਾਂ ਵਿਚ 280 ਦੌੜਾਂ 'ਤੇ ਆਲ ਆਊਟ ਹੋ ਗਈ। ਕੁਲਦੀਪ ਪਹਿਲੇ ਭਾਰਤੀ ਕ੍ਰਿਕਟਰ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਦੂਜੀ ਹੈਟਿ੍ਕ ਲਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਵਿਚ ਆਸਟ੍ਰੇਲੀਆ ਖ਼ਿਲਾਫ਼ ਕੋਲਕਾਤਾ ਵਿਚ ਹੈਟਿ੍ਕ ਲਈ ਸੀ। ਉਨ੍ਹਾਂ ਨੇ ਪਾਰੀ ਦੇ 33ਵੇਂ ਓਵਰ ਦੀ ਚੌਥੀ ਗੇਂਦ 'ਤੇ ਸ਼ਾਈ ਹੋਪ (78) ਨੂੰ ਆਊਟ ਕੀਤਾ ਜਿਨ੍ਹਾਂ ਦਾ ਕੈਚ ਕੋਹਲੀ ਨੇ ਬਾਊਂਡਰੀ ਲਾਈਨ 'ਤੇ ਲਿਆ। ਇਸ ਦੀ ਅਗਲੀ ਗੇਂਦ 'ਤੇ ਉਨ੍ਹਾਂ ਨੇ ਜੇਸਨ ਹੋਲਡਰ (11) ਨੂੰ ਆਊਟ ਕੀਤਾ ਜੋ ਵਿਕਟਕੀਪਰ ਰਿਸ਼ਭ ਪੰਤ ਵੱਲੋਂ ਸਟੰਪ ਆਊਟ ਹੋਏ। ਕੁਲਦੀਪ ਦੀ ਅਗਲੀ ਗੇਂਦ ਅਲਜਾਰੀ ਜੋਸੇਫ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਦੂਜੀ ਸਲਿਪ ਵਿਚ ਖੜ੍ਹੇ ਕੇਦਾਰ ਜਾਧਵ ਦੇ ਹੱਥਾਂ ਵਿਚ ਫਸ ਗਈ। ਇਸ ਤੋਂ ਬਾਅਦ ਬਾਅਦ ਕੁਲਦੀਪ ਮੈਦਾਨ 'ਚ ਦੌੜਨ ਲੱਗੇ। ਉਨ੍ਹਾਂ ਨੂੰ ਕਦੇ ਅਜਿਹਾ ਜਸ਼ਨ ਮਨਾਉਂਦੇ ਨਹੀਂ ਦੇਖਿਆ ਜਾਂਦਾ ਪਰ ਅਜਿਹਾ ਲੱਗ ਰਿਹਾ ਸੀ ਕਿ ਉਹ ਕਹਿ ਰਹੇ ਸਨ ਕਿ ਮੈਨੂੰ ਘੱਟ ਸਮਝਣ ਦੀ ਗ਼ਲਤੀ ਨਾ ਕਰਨਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..