ਮੋਬਾਈਲ ਖਪਤਕਾਰਾਂ ਨੂੰ ਇਕ ਹੋਰ ਝਟਕਾ, 31 ਦਸੰਬਰ 2020 ਤਕ ਦੇਣੇ ਹੋਣਗੇ ਦੂਜੇ ਨੈਟਵਰਕ ‘ਤੇ ਕਾਲਿੰਗ ਲਈ 6 ਪੈਸੇ ਪ੍ਰਤੀ ਮਿੰਟ

by mediateam

ਨਵੀਂ ਦਿੱਲੀ: ਦੂਰਸੰਚਾਰ ਵਿਭਾਗ ਨੇ ਮੋਬਾਈਲ ਖਪਤਕਾਰਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਟਰਾਈ ਨੇ ਕਿਹਾ ਕਿ ਦੂਜੇ ਨੈਟਵਰਕਾਂ 'ਤੇ ਕੀਤੀ ਜਾਣ ਵਾਲੀ ਕਾਲ 'ਤੇ 6 ਪੈਸੇ ਪ੍ਰਤੀ ਮਿੰਟ ਦਾ ਇੰਟਰਕਨੈਕਟ ਫੀਸ ਇਕ ਸਾਲ ਲਈ ਹੋਰ ਜਾਰੀ ਰਹੇਗੀ। ਭਾਵ ਮੋਬਾਈਲ ਖਪਤਕਾਰਾਂ ਨੂੰ 21 ਦਸੰਬਰ 2020 ਤਕ ਇਹ ਫੀਸ ਦੇਣੀ ਹੋਵੇਗੀ। ਹਾਲਾਂਕਿ ਟਰਾਈ ਨੇ ਇਹ ਵੀ ਕਿਹਾ ਹੈ ਕਿ 1 ਜਨਵਰੀ 2021 ਤੋਂ ਵਾਇਰਲੈੱਸ ਤੋਂ ਵਾਇਰਲੈੱਸ ਘਰੇਲੂ ਕਾਲ ਲਈ ਟਰਮੀਨੇਸ਼ਨ ਯੂਸੇਜ ਚਾਰਜ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਜਾਣਗੇ।

ਦੱਸ ਦੇਈਏ ਕਿ ਇਕ ਸਮੇਂ ਆਈਯੂਸੀ ਚਾਰਜ 14 ਪੈਸੇ ਪ੍ਰਤੀ ਮਿੰਟ ਸੀ, ਜਿਸ ਨੂੰ ਟਰਾਈ ਨੇ 1 ਅਕਤੂਬਰ 2019 ਨੂੰ ਘਟਾ ਕੇ 6 ਪੈਸੇ ਪ੍ਰਤੀ ਮਿੰਟ ਕਰ ਦਿੱਤਾ ਗਿਆ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..