ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਇਥੇ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਹਿੱਤਾਂ ਦੇ ਵਖੋਂ-ਵੱਖ ਮਸਲਿਆਂ 'ਤੇ ਹੋਈ ਤਰੱਕੀ 'ਤੇ ਚਰਚਾ ਕੀਤੀ।
ਵ੍ਹਾਈਟ ਹਾਊਸ ਸਥਿਤ ਰਾਸ਼ਟਰਪਤੀ ਦੇ ਦਫਤਰ ਓਵਲ ਆਫਿਸ 'ਚ ਕਰੀਬ 30 ਮਿੰਟ ਤੱਕ ਚਲੀ ਮੁਲਾਕਾਤ ਦੌਰਾਨ ਟਰੰਪ ਨੇ ਸਤੰਬਰ 'ਚ ਹਿਊਸਟਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਾਓਡੀ ਮੋਦੀ ਪ੍ਰੋਗਰਾਮ ਦੌਰਾਮ ਮੰਚ ਸਾਂਝਾ ਕਰਨ ਦੇ ਵੇਲੇ ਨੂੰ ਯਾਦ ਕੀਤਾ।
ਦੱਸ ਦਈਏ ਕਿ 2+2 ਵਾਰਤਾ ਲਈ 3 ਦਿਨਾਂ ਵਾਸ਼ਿੰਗਟਨ ਦੌਰੇ 'ਤੇ ਆਏ ਜੈਸ਼ੰਕਰ ਨੇ ਆਖਿਆ ਕਿ ਰਾਸ਼ਟਰਪਤੀ ਟਰੰਪ ਨਾਲ ਬੈਠਕ ਸ਼ਿਸਤਾਚਾਰ ਭੇਂਟ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਵੱਖ-ਵੱਖ ਮੁੱਦਿਆਂ 'ਤੇ ਹੋਈ ਤਰੱਕੀ ਅਤੇ ਕਾਰੋਬਾਰ 'ਤੇ ਸੰਖੇਪ ਚਰਚਾ ਹੋਈ।



