IPL Auction 2020: ਯੂਸੁਫ ਪਠਾਨ ਨੂੰ ਕਿਸੇ ਨੇ ਨਹੀਂ ਖਰੀਦਿਆ, ਭਰਾ ਇਰਫਾਨ ਨੇ ਦਿੱਤੀ ਆਪਣੀ ਪ੍ਰਤੀਕਿਰਿਆ

by

ਸਪੋਰਟਸ ਡੈਸਕ: ਇੰਡੀਅਨ ਪ੍ਰੀਮੀਅਰ ਲੀਗ 2020 ਲਈ ਵੀਰਵਾਰ ਨੂੰ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ। ਅਨੁਭਵੀ ਆਲਰਾਊਂਡਰ ਯੂਸੁਫ ਪਠਾਨ 'ਚ ਕਿਸੇ ਵੀ ਫ੍ਰੈਚਾਈਜ਼ੀ ਟੀਮ ਨੇ ਦਿਲਚਸਪੀ ਨਹੀਂ ਦਿਖਾਈ। 1 ਕਰੋੜ ਦੀ ਬੇਸ ਪ੍ਰਾਈਸ ਨਾਲ ਨੀਲਾਮੀ 'ਚ ਉਤਰੇ ਯੂਸੁਫ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ। ਭਰਾ ਦੇ ਨਿਲਾਮੀ 'ਚ ਨਾ ਵਿਕਣ ਤੋਂ ਬਾਅਦ ਇਰਫਾਨ ਪਠਾਨ ਨੇ ਉਨ੍ਹਾਂ ਨੂੰ ਲੈ ਕੇ ਟਵੀਟ ਕੀਤਾ ਤੇ ਕਿਹਾ ਕਿ ਇਹ ਛੋਟੀ ਗੱਲ ਹੈ।

ਆਈਪੀਐੱਲ 2020 ਲਈ ਕੋਲਕਾਤਾ 'ਚ ਵੀਰਵਾਰ ਨੂੰ ਨਿਲਾਮੀ ਹੋਈ ਜਿਸ 'ਚ ਆਸਟ੍ਰੇਲੀਆ ਦੇ ਪੈਟ ਕਮਿੰਸ ਸਭ ਤੋਂ ਮਹਿੰਗੇ ਵਿਕੇ ਤਾਂ ਉੱਥੇ ਯੂਸੁਫ ਪਠਾਨ ਨੂੰ ਕਿਸੇ ਟੀਮ ਨੇ ਨਹੀਂ ਖਰੀਦਿਆ। ਨਿਲਾਮੀ ਖ਼ਤਮ ਹੋਣ ਤੋਂ ਬਾਅਦ ਯੂਸੁਫ ਪਠਾਨ ਦੇ ਛੋਟੇ ਭਰਾ ਇਰਫਾਨ ਨੇ ਟਵੀਟ 'ਤੇ ਆਪਣੇ ਭਰਾ ਨੂੰ ਨਹੀਂ ਖਰੀਦੇ ਜਾਣ ਤੋਂ ਬਾਅਦ ਨਿਰਾਸ਼ ਨਾ ਹੋਣ ਦੀ ਗੱਲ ਕਹੀ।

ਵੀਰਵਾਰ ਨੂੰ ਟਵੀਟ ਕਰਦਿਆਂ ਲਿਖਿਆ, 'ਛੋਟੀ ਜਿਹੀ ਘਟਨਾ ਤੁਹਾਡੇ ਕਰੀਅਰ ਦੇ ਬਾਰੇ ਨਹੀਂ ਦੱਸ ਸਕਦੀ। ਤੁਸੀਂ ਹਮੇਸ਼ਾ ਤੋਂ ਵਧੀਆ ਰਹੇ ਹੋ, ਇਕ ਸੱਚੇ ਮੈਚ ਵਿਨਰ। ਮੈਂ ਹਮੇਸ਼ਾ ਹੀ ਤੁਹਾਨੂੰ ਬਹੁਤ ਪਿਆਰ ਕਰਾਂਗਾ ਲਾਲਾ।'

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..