ਵਰੁਣ ਧਵਨ ਕਰਨ ਜਾ ਰਹੇ ਹਨ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ, ਅਪ੍ਰੈਲ 2020 ‘ਚ ਵੱਜਣਗੇ ਵਾਜੇ

by

ਮੀਡੀਆ ਡੈਸਕ: ਬਾਲੀਵੁੱਡ ਅਦਾਕਾਰ ਵਰੁਣ ਧਵਨ ਜਲਦ ਹੀ ਫਿਲਮ ਸਟ੍ਰੀਟ ਡਾਂਸਰ 3ਡੀ ‘ਚ ਨਜ਼ਰ ਆਉਣ ਵਾਲੇ ਹਨ। ਆਪਣੀ ਫਿਲਮ ਤੋਂ ਇਲਾਵਾ ਵਰੁਣ ਧਵਨ ਅੱਜਕਲ੍ਹ ਗਰਲਫਰੈਂਡ ਨਤਾਸ਼ਾ ਦਲਾਲ ਨਾਲ ਵਿਆਹ ਦੀਆਂ ਖ਼ਬਰਾਂ ਕਾਰਨ ਕਾਫ਼ੀ ਚਰਚਾ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਵਰੁਣ ਸਾਲ 2020 ‘ਚ ਅਪ੍ਰੈਲ ਮਹੀਨੇ ਵਿਆਹ ਕਰਨਗੇ।


ਹਾਲ ਹੀ ‘ਚ ਆਈ ਪਿੰਕਵਿਲਾ ਦੀ ਇਕ ਰਿਪੋਰਟ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਵਰੁਣ ਤੇ ਨਤਾਸ਼ਾ ਅਪ੍ਰੈਲ ਦੇ ਅਖੀਰ ‘ਚ ਜਾਂ ਮਈ ਮਹੀਨੇ ਦੇ ਸ਼ੁਰੂ ‘ਚ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜਦੋਂ ਵਰੁਣ ਧਵਨ ਨੂੰ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਖ਼ਬਰ ਨੂੰ ਮੁੱਢ ਤੋਂ ਨਕਾਰ ਦਿੱਤਾ ਸੀ, ਪਰ ਉਨ੍ਹਾਂ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਵਰੁਣ ਦੇ ਵਿਆਹ ਦੀ ਖ਼ਬਰ ਪੂਰੀ ਤਰ੍ਹਾਂ ਸਹੀ ਹੈ।

ਵਰੁਣ ਤੋਂ ਪਹਿਲਾਂ ਨਤਾਸ਼ਾ ਨੇ ਵੀ ਵਿਆਹ ਦੀ ਖ਼ਬਰ ਬਾਰੇ ਕਿਹਾ ਸੀ ਕਿ ਉਹ ਜਲਦ ਹੀ ਇਸ ਬਾਰੇ ਸੋਚਣਗੇ। ਤੁਹਾਨੂੰ ਦੱਸ ਦੇਈਏ ਕਿ ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਸਟਾਰਰ ਫਿਲਮ ਕੁਲੀ ਨੰਬਰ 1 ਵੀ 1 ਮਈ 2020 ਨੂੰ ਰਿਲੀਜ਼ ਹੋਣ ਵਾਲੀ ਹੈ, ਅਜਿਹੇ ਵਿਚ ਵਿਆਹ ਦੀ ਤਰੀਕ ਦਾ ਬਦਲਣਾ ਮੁਮਕਿਨ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।