ਕੈਨੇਡਾ – ਵੈਨਕੂਵਰ ਆਇਲੈਂਡ ਨੇੜੇ ਤੀਜੇ ਦਿਨ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

by mediateam

ਬ੍ਰਿਟਿਸ਼ ਕੋਲੰਬੀਆ (Vikram Sehajpal) : ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਵੈਨਕੂਵਰ ਆਇਲੈਂਡ ਨੇੜੇ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕੀ ਕ੍ਰਿਸਮਸ ਵਾਲੇ ਦਿਨ ਦੁਪਹਿਰ 12.30 ਵਜੇ ਪੋਰਟ ਹਾਰਡੀ ਕਸਬੇ ਤੋਂ 198 ਕਿਲੋਮੀਟਰ ਪੱਛਮ ਵੱਲ 4.9 ਤੀਬਰਤਾ ਵਾਲਾ ਭੂਚਾਲ ਆਇਆ ਜੋ ਕਿਸੇ ਅਣਹੋਣੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

ਬੁੱਧਵਾਰ ਨੂੰ ਹੀ ਸਵੇਰੇ 8.25 ਵਜੇ ਬ੍ਰਿਟਿਸ਼ ਕੋਲੰਬੀਆ ਦੇ ਪੋਰਟ ਐਲਿਸ ਤੋਂ 153 ਕਿਲੋਮੀਟਰ ਦੂਰ ਸਮੁੰਦਰ ਵਿਚ ਭੂਚਾਲ ਆਇਆ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.6 ਮਾਪੀ ਗਈ। ਕੈਨੇਡਾ ਦੇ ਭੂ-ਵਿਗਿਆਨ ਵਿਭਾਗ ਨੇ ਦੱਸਿਆ ਕਿ ਤਿੰਨ ਦਿਨ ਤੋਂ ਚੱਲ ਰਹੇ ਇਸ ਖ਼ਤਰਨਾਕ ਰੁਝਾਨ ਦਾ ਕੇਂਦਰ ਸਮੁੰਦਰ ਵਿਚ ਹੋਣ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ।

More News

NRI Post
..
NRI Post
..
NRI Post
..