ਸਲਮਾਨ ਖਾਨ ਨੇ ਇਸ ਸ਼ਾਨਦਾਰ ਅੰਦਾਜ਼ ‘ਚ ਮਨਾਇਆ ਜਨਮਦਿਨ,ਦੇਖੋ ਵੀਡੀਓ

by

ਮੁੰਬਈ: ਬਾਲੀਵੁੱਡ ਸਟਾਰ ਸਲਮਾਨ ਖਾਨ ਦਾ ਅੱਜ 54ਵਾਂ ਜਨਮ ਦਿਨ ਹੈ। ਬਾਲੀਵੁੱਡ ਹਸਤੀਆਂ ਦੇ ਨਾਲ ਹੀ ਉਨ੍ਹਾਂ ਦੇ ਫੈਨਸ ਦੀ ਵੀ ਸਲਮਾਨ ਨੂੰ ਇਸ ਮੌਕੇ 'ਤੇ ਖੂਬ ਵਧਾਈਆਂ ਦਿੱਤੀਆਂ। ਸਲਮਾਨ ਨੇ ਆਪਣੇ ਜਨਮਦਿਨ ਨੂੰ ਪਰਿਵਾਰ ਅਤੇ ਬਾਲੀਵੁੱਡ ਕਲਾਕਾਰਾਂ ਨਾਲ ਖਾਸ ਅੰਦਾਜ਼ ਵਿਚ ਮਨਾਇਆ। ਉਨ੍ਹਾਂ ਨੇ ਆਪਣੇ ਭਾਣਜੇ ਸਾਹਿਲ ਨੂੰ ਗੋਦੀ ਵਿਚ ਲੈ ਕੇ ਕੇਕ ਕੱਟਿਆ। ਇਸ ਦਾ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਅਤੇ ਮਾਂ ਵੀ ਉਨ੍ਹਾਂ ਨਾਲ ਕੇਕ ਕੱਟਦੇ ਨਜ਼ਰ ਆਏ।

https://www.instagram.com/p/B6kAos5BqzY/?utm_source=ig_web_copy_link

ਇਸ ਮੌਕੇ ਵਰੁਣ ਧਵਨ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ,'ਮੈਂ ਆਪਣੇ ਦੇਸ਼ ਦੇ ਸਭ ਤੋਂ ਯੰਗ, ਕੂਲ ਅਤੇ ਟੈਲੇਂਟੇਡ ਇਨਸਾਨ ਭਾਵ ਸਲਮਾਨ ਨੂੰ ਜਨਮ ਦਿਨ ਮੁਬਾਰਕ ਕਹਿੰਦਾ ਹਾਂ।'

ਸਲਮਾਨ ਖਾਨ ਬਾਲੀਵੁੱਡ ਵਿਚ ਆਪਣੀ ਅਦਾਕਾਰੀ ਦੇ ਨਾਲ ਹੀ ਬਿੰਦਾਸ ਅੰਦਾਜ਼ ਕਾਰਨ ਵੀ ਖਾਸ ਮੁਕਾਮ ਰੱਖਦੇ ਹਨ। ਫੈਨਸ ਦੇ ਨਾਲ ਫਿਲਮੀ ਦੁਨੀਆ ਦੇ ਕਲਾਕਾਰਾਂ ਵਿਚ ਵੀ ਉਹ ਕਾਫੀ ਚਰਚਿਤ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।