Weather Update: ਸੀਤ ਲਹਿਰ ਦੀ ਲਪੇਟ ‘ਚ NCR, ਦਿੱਲੀ ‘ਚ 2.4 ਤੇ ਰੇਵਾੜੀ ‘ਚ 1 ਡਿਗਰੀ ਦਰਜ ਕੀਤਾ ਗਿਆ ਘੱਟੋ-ਘੱਟ ਤਾਪਮਾਨ
ਦਿੱਲੀ: ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰੀ ਭਾਰਤ 'ਚ ਜ਼ਬਰਦਸਤ ਠੰਢ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਤੋਂ ਬਾਅਦ ਸ਼ਨਿਚਰਵਾਰ ਨੂੰ ਵੀ ਘੱਟੋ-ਘੱਟ ਪਾਰਾ ਹੋਰ ਡਿੱਗਿਆ ਹੈ। ਦਿੱਲੀ 'ਚ ਠੰਢ ਨੇ ਇਕ ਵਾਰ ਫਿਰ ਰਿਕਾਰਡ ਤੋੜਿਆ ਹੈ। ਸ਼ਨਿਚਰਵਾਰ ਦਾ ਘੱਟੋ-ਘੱਟ ਪਾਰਾ ਦਰਜ ਕੀਤਾ ਗਿਆ ਹੈ, ਜਿਹੜਾ ਮਹਿਜ਼ 1.7 ਡਿਗਰੀ ਸੈਲਸੀਅਸ ਹੈ। ਇਹ ਆਮ ਨਾਲੋਂ 6 ਡਿਗਰੀ ਘੱਟ ਹੈ ਤੇ ਇਸ ਸੀਜ਼ਨ ਦਾ ਹੀ ਨਹੀਂ, ਦਸੰਬਰ 2018 ਤੋਂ ਵੀ ਘੱਟ ਹੈ। ਚੇਤੇ ਰਹੇ ਕਿ 29 ਦਸੰਬਰ 2018 ਨੂੰ ਘੱਟੋ-ਘੱਟ ਪਾਰਾ 2.6 ਡਿਗਰੀ ਸੈਲਸੀਅਸ ਦਰਜ ਹੋਇਆ ਸੀ।

ਭਾਰਤੀ ਮੌਸਮ ਵਿਭਾਗ (Indian Meterological Department) ਮੁਤਾਬਿਕ, ਸ਼ਨਿਚਰਵਾਰ ਸਵੇਰੇ 8.30 ਸਫਦਰਜੰਗ ਐਂਕਲੇਵ 'ਚ 2.4, ਪਾਲਮ 'ਚ 3.1, ਲੋਧੀ ਰੋਡ 'ਚ 1.7 ਤੇ ਆਇਆਨਗਰ 'ਚ ਘੱਟੋ-ਘੱਟ ਤਾਪਮਾਨ 1.9 ਦਰਜ ਕੀਤਾ ਗਿਆ। ਇਸ ਲਿਹਾਜ਼ ਤੋਂ ਸ਼ਨਿਚਰਵਾਰ ਨੂੰ ਇਸ ਮੌਸਮ ਦਾ ਸਭ ਤੋਂ ਠੰਢਾ ਦਿਨ ਹੈ। ਰੇਵਾੜੀ 'ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਸੀ। ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਨੂੰ ਦਿੱਲੀ ਦੇ ਨਾਲ ਐੱਨਸੀਆਰ ਦੇ ਕੁਝ ਇਲਾਕਿਆਂ 'ਚ ਵੀ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ।
ਸੂਬਾਈ ਮੌਸਮ ਵਿਗਿਆਨ ਕੇਂਦਰ ਦਿੱਲੀ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਅਨੁਸਾਰ, ਉੱਤਰੀ-ਪੱਛਮੀ ਹਵਾਵਾਂ ਕਾਰਨ ਫ਼ਿਲਹਾਲ ਠੁਰ-ਠੁਰ ਵਾਲੀ ਠੰਢ ਜਾਰੀ ਰਹੇਗੀ। 31 ਦਸੰਬਰ ਤੋਂ ਤਾਪਮਾਨ 'ਚ ਕੁਝ ਸੁਧਾਰ ਹੋ ਸਕਦਾ ਹੈ।
ਨਰਸਰੀ ਤੋਂ ਜਮਾਤ ਪੰਜਵੀਂ ਤਕ ਦੀਆਂ ਛੁੱਟੀਆਂ 15 ਜਨਵਰੀ ਤਕ
ਸਰਕਾਰੀ ਸਕੂਲਾਂ 'ਚ ਸ਼ਨਿਚਰਵਾਰ ਤੋਂ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਸਿੱਖਿਆ ਵਿਭਾਗ ਦੇ ਹੁਕਮ ਅਨੁਸਾਰ ਨਰਸਰੀ ਤੋਂ ਜਮਾਤ ਪੰਜਵੀਂ ਤਕ ਦੀਆਂ ਛੁੱਟੀਆਂ 15 ਜਨਵਰੀ ਤਕ ਰਹਿਣਗੀਆਂ। ਉੱਥੇ ਹੀ ਜਮਾਤ ਛੇ ਤੋਂ 12 ਤਕ ਦੀਆਂ ਛੁੱਟੀਆਂ ਇਕ ਤੋਂ ਸ਼ੁਰੂ ਹੋ ਕੇ 15 ਜਨਵਰੀ ਤਕ ਜਾਰੀ ਰਹਿਣਗੀਆਂ। ਸਾਰੇ ਸਰਕਾਰੀ ਸਕੂਲਾਂ ਦੇ ਵਿਦਿਅਕ ਸੈਸ਼ਨ 2019-20 ਦੀਆਂ ਸਰਦੀਆਂ ਦੀਆਂ ਛੁੱਟੀਆਂ 'ਚ ਕਟੌਤੀ ਇਸ ਲਈ ਕੀਤੀ ਜਾ ਰਹੀ ਹੈ ਤਾਂ ਜ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਵੇ।
ਜਮਾਤ 9, 10 ਤੇ 12 ਦੇ ਵਿਦਿਆਰਥੀਆਂ ਨੂੰ 2 ਤੋਂ 14 ਜਨਵਰੀ ਤਕ ਰੈਮੇਡੀਅਲ ਜਮਾਤਾਂ ਲਈ ਆਉਣਾ ਪਵੇਗਾ। ਇਹ ਜਮਾਤਾਂ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਵਧਾਉਣ ਲਈ ਲੱਗਣਗੀਆਂ। ਇਸ ਵਿਚ ਹਰੇਕ ਦਿਨ ਇਕ-ਇਕ ਘੰਟੇ ਦੀਆਂ ਚਾਰ ਦਿਨ ਕਲਾਸਾਂ ਲੱਗਣੀਆਂ ਜਿਸ ਵਿਚ ਜਮਾਤ 10ਵੀਂ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ, ਗਣਿਤ ਤੇ ਵਿਗਿਆਨ ਦੀ ਕਲਾਸ ਰੋਜ਼ਾਨਾ ਲੱਗੇਗੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



