ਬੰਦ ਹੋਣ ਜਾ ਰਹੀ ਹੈ Maruti Suzuki ਦੀ ਇਹ ਹਰਮਨਪਿਆਰੀ ਕਾਰ, ਜਾਣੋ ਕੀ ਹੈ ਵਜ੍ਹਾ

by

ਨਵੀਂ ਦਿੱਲੀ: Maruti Suzuki ਭਾਰਤੀ ਬਾਜ਼ਾਰ 'ਚ ਆਪਣੀ ਸਟਾਈਲਿਸ਼ ਲੁੱਕ ਦੇ ਨਾਲ ਕਫ਼ਾਇਤੀ ਕੀਮਤ 'ਚ ਆਉਣ ਵਾਲੀਆਂ ਕਾਰਾਂ ਕਰਕੇ ਜਾਣੀ ਜਾਂਦੀ ਹੈ। ਮਾਰੂਤੀ ਸੁਜ਼ੂਕੀ ਆਪਣੇ ਪ੍ਰੀਮੀਅਮ ਸਟੋਰ ਨੇਕਸਾ ਜ਼ਰੀਏ ਵੇਚੀ ਜਾਣ ਵਾਲੀ ਕਾਰ Maruti Suzuki S-Cross ਦਾ ਡੀਜ਼ਲ ਵੇਰੀਐਂਟ ਬੰਦ ਕਰਨ ਜਾ ਰਹੀ ਹੈ। ਹੁਣ ਕੰਪਨੀ ਇਸ ਕਾਰ ਦੇ ਪੈਟਰੋਲ ਵੇਰੀਐਂਟ ਨੂੰ ਬਾਜ਼ਾਰ 'ਚ ਉਤਾਰੇਗੀ ਤੇ ਇਹ ਕਦਮ ਨਵੀਆਂ ਨਾਰਮਜ਼ ਤਹਿਤ ਆਉਣ ਵਾਲੇ ਬੀਐੱਸ-6 ਇੰਜਣ ਕਾਰਨ ਉਠਾਇਆ ਜਾ ਰਿਹਾ ਹੈ। ਅਪ੍ਰੈਲ, 2020 ਤੋਂ ਭਾਰਤੀ ਬਾਜ਼ਾਰ 'ਚ ਸਿਰਫ਼ ਬੀਐੱਸ-6 ਇੰਜਣ ਵਾਲੇ ਵਾਹਨਾਂ ਦੀ ਹੀ ਰਜਿਸਟ੍ਰੇਸ਼ਨ ਹੋਵੇਗੀ ਤੇ ਇਸ ਤੋਂ ਇਲਾਵਾ ਪੁਰਾਣੇ ਇੰਜਣ ਵਾਲੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ।


ਫਿਲਹਾਲ ਮਾਰੂਤੀ ਸੁਜ਼ੂਕੀ ਐੱਸ-ਕ੍ਰਾਸ 'ਚ 1248cc ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 4000 Rpm 'ਤੇ 66 kw ਦੀ ਪਾਵਰ ਤੇ 1750 Rpm 'ਤੇ 200 Nm ਦਾ ਟਾਰਕ ਜਨਰੇਟ ਕਰਦਾ ਹੈ। ਗਿਅਰਬਾਕਸ ਦੇ ਮਾਮਲੇ 'ਚ ਇਸ ਕਾਰ ਦੇ ਇੰਜਣ ਨੂੰ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਉੱਥੇ ਹੀ ਮਾਇਲੇਜ ਦੇ ਮਾਮਲੇ 'ਚ ਇਹ ਕਾਰ ਪ੍ਰਤੀ ਲੀਟਰ ਡੀਜ਼ਲ 'ਚ 25.1km ਦੀ ਮਾਇਲੇਜ ਦਿੰਦੀ ਹੈ।

ਅਕਾਰ

ਅਕਾਰ ਦੇ ਮਾਮਲੇ 'ਚ ਮਾਰੂਤੀ ਸੁਜ਼ੂਕੀ ਐੱਸ-ਕ੍ਰਾਸ ਦੀ ਲੰਬਾਈ 4300 mm, ਚੌੜਾਈ 1785 mm, ਉਚਾਈ 1595 mm, ਵ੍ਹੀਲਬੇਸ 2600 mm, ਸੀਟਿੰਗ ਕੈਪੇਸਿਟੀ 5 ਸੀਟਰ, ਵਜ਼ਨ 1670 ਕਿੱਲੋ ਤੇ ਫਿਊਲ ਟੈਂਕ 48 ਲੀਟਰ ਦਾ ਹੈ।

ਬ੍ਰੇਕਿੰਗ ਸਿਸਟਮ

ਬ੍ਰੇਕਿੰਗ ਸਿਸਟਮ ਦੇ ਮਾਮਲੇ 'ਚ Maruti Suzuki S-Cross ਦੇ ਫਰੰਟ 'ਚ ਵੈਂਟੀਲੇਟਿਡ ਡਿਸਕ ਤੇ ਰਿਅਰ 'ਚ ਸੌਲਿਡ ਡਿਸਕ ਬ੍ਰੇਕ ਹੈ।

ਸਸਪੈਂਸ਼ਨ

ਸਸਪੈਂਸ਼ਨ ਦੇ ਮਾਮਲੇ 'ਚ ਮਾਰੂਤੀ ਸੁਜ਼ੂਕੀ ਐੱਸ-ਕ੍ਰਾਸ ਦੇ ਫਰੰਟ 'ਚ ਕਾਇਲ ਸਪ੍ਰਿੰਗ ਦੇ ਨਾਲ ਮੈਕਫਰਸ਼ਨ ਸਟ੍ਰਟ ਸਸਪੈਂਸ਼ਨ ਤੇ ਰਿਅਰ 'ਚ ਕੌਇਲ ਸਪ੍ਰਿੰਗ ਟੋਰਸ਼ੀਅਨ ਬੀਮ ਸਸਪੈਂਸ਼ਨ ਦਿੱਤਾ ਗਿਆ ਹੈ।

ਕੀਮਤ

ਕੀਮਤ ਦੀ ਗੱਲ ਕਰੀਏ ਤਾਂ Maruti Suzuki S-Cross ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 8,80,689 ਰੁਪਏ ਹੈ। ਨਵੇਂ ਪੈਟਰੋਲ ਇੰਜਣ ਆਉਣ ਤੋਂ ਬਾਅਦ ਕੀਮਤ 'ਚ ਕੁਝ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..