ਹਾਂਗਕਾਂਗ ‘ਚ ਵਿਰੋਧ ਪ੍ਰਦਰਸ਼ਨਾਂ ਨਾਲ ਖਤਮ ਹੋਵੇਗਾ 2019 ਤੇ ਪ੍ਰਦਰਸ਼ਨਾਂ ਨਾਲ ਹੀ ਹੋਵੇਗਾ 2020 ਦਾ ਆਗਾਜ਼

by

ਵੈੱਬ ਡੈਸਕ (NRI MEDIA) : ਹਾਂਗਕਾਂਗ ਦੇ ਲੋਕਤੰਤਰ ਹਮਾਇਤੀ ਅੰਦੋਲਨਕਾਰੀ ਸਾਲ ਦੇ ਆਖ਼ਰੀ ਦਿਨ ਯਾਨੀ ਮੰਗਲਵਾਰ ਨੂੰ ਕਈ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾ ਰਹੇ ਹਨ। ਉਹ ਨਵੇਂ ਸਾਲ ਮੌਕੇ ਵੱਡਾ ਜਲੂਸ ਕੱਢਣ ਦੀ ਤਿਆਰੀ ਨੂੰ ਅੰਤਮ ਰੂਪ ਦੇ ਚੁੱਕੇ ਹਨ। ਇਸ ਪਿੱਛੇ ਅੰਦੋਲਨਕਾਰੀਆਂ ਦਾ ਮੁੱਖ ਮਕਸਦ ਨਵੇਂ ਸਾਲ ਦਾ ਉਤਸਵ ਅਤੇ ਖ਼ਰੀਦਦਾਰੀ ਰੋਕਣਾ ਹੈ। ਸੋਸ਼ਲ ਮੀਡੀਆ 'ਤੇ ਜਾਰੀ ਇਕ ਨੋਟਿਸ ਮੁਤਾਬਕ, ਨਵੇਂ ਸਾਲ ਦੀ ਪੂਰਬਲੀ ਸ਼ਾਮ 'ਤੇ ਵਿਕਟੋਰੀਆ ਹਾਰਬਰ ਤੇ ਕਈ ਸ਼ਾਪਿੰਗ ਮਾਲ ਤੋਂ ਵਿਰੋਧ ਪ੍ਰਦਰਸ਼ਨ ਕੱਢੇ ਜਾਣਗੇ।

ਇਕ ਜਨਵਰੀ ਨੂੰ ਲੋਕਤੰਤਰ ਹਮਾਇਤੀ ਅੰਦੋਲਨਕਾਰੀਆਂ ਵੱਲੋਂ ਕੱਢੇ ਜਾਣ ਵਾਲੇ ਜਲੂਸ ਨੂੰ ਪੁਲਿਸ ਦੀ ਇਜਾਜ਼ਤ ਮਿਲ ਗਈ ਹੈ ਤੇ ਉਹ ਕਾਜ਼ਵੇ-ਬੇਅ ਸਥਿਤ ਵੱਡੇ ਪਾਰਕ ਤੋਂ ਸ਼ੁਰੂ ਹੋਵੇਗਾ। ਵਿਰੋਧ ਪ੍ਰਦਰਸਨਾਂ ਤੇ ਨਵੇਂ ਸਾਲ 'ਤੇ ਜਲੂਸ ਨੂੰ ਦੇਖਦੇ ਹੋਏ ਪੁਲਿਸ ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਇਕ ਫੇਸਬੁੱਕ ਪੋਸਟ 'ਚ ਪੁਲਿਸ ਕਮਿਸ਼ਨਰ ਕ੍ਰਿਸ ਟੈਂਗ ਨੇ ਹਾਂਗਕਾਂਗ ਦੀ ਸੁਰੱਖਿਆ ਲਈ ਅਗਾਊਂ ਕਤਾਰ ਦੇ ਆਪਣੇ ਅਧਿਕਾਰੀਆਂ ਨੂੰ ਧੰਨਵਾਦ ਦਿੱਤਾ ਤੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਜਾਰੀ ਕੀਤੀ ਹੈ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਹੈ ਕਿ ਜੇਕਰ ਤੁਸੀਂ ਹਿੰਸਾ ਕਰੋਗੇ ਤਾਂ ਤੁਹਾਨੂੰ ਲੋਕਾਂ ਦੀ ਹਮਾਇਤ ਨਹੀਂ ਮਿਲੇਗੀ। ਉੱਥੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਬੰਧਕ ਸਿਵਲ ਹਿਊਮਨ ਰਾਈਟਸ ਫਰੰਟ ਦੇ ਨੇਤਾ ਜਿਮੀ ਸ਼ਾਮ ਨੇ ਕਿਹਾ ਕਿ ਨਵੇਂ ਸਾਲ ਦੇ ਮੌਕੇ ਸਾਨੂੰ ਆਪਣੀ ਇਕਜੁੱਟਤਾ ਦਿਖਾਉਣ ਦੀ ਲੋੜ ਹੈ। ਸਾਨੂੰ ਉਮੀਦ ਹੈ ਕਿ ਹਾਂਗਕਾਂਗ ਦੇ ਲੋਕ ਹਾਂਗਕਾਂਗ ਦੇ ਭਵਿੱਖ ਲਈ ਸੜਕਾਂ 'ਤੇ ਆਉਣਗੇ।

More News

NRI Post
..
NRI Post
..
NRI Post
..