ਵੈਨਕੂਵਰ : ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

by

ਵੈਨਕੂਵਰ (NRI MEDIA) : ਬੀਤੀ ਸਵੇਰ ਦੇ 3:30 ਵਜੇ ਦੇ ਕਰੀਬ ਵੈਨਕੂਵਰ ਦੇ ਫ਼ਸਟ ਐਵਿਨਉ ਅਤੇ ਰੈਨਫਰਿਊ ਸਟਰੀਟ ਦੇ ਲਾਗੇ ਇੱਕ ਤੇਜ਼ ਰਫ਼ਤਾਰ ਸਮਾਰਟ ਕਾਰ ਨਾਲ ਇੱਕ ਯੈਲੋ ਕੈਬ ਦੇ ਨਾਲ ਸਿੱਧੀ ਟੱਕਰ ਹੋ ਜਾਣ , ਦੇ ਕਾਰਨ ਇਕ ਪੰਜਾਬੀ ਨੋਜਵਾਨ ਟੈਕਸੀ ਚਾਲਕ ਦੀ ਮੌਤ ਹੋ ਗਈ। ਟੈਕਸੀ ਚਾਲਕ ਦੀ ਉਮਰ ਤਕਰੀਬਨ 28 ਸਾਲ ਦੇ ਕਰੀਬ ਸੀ ਮ੍ਰਿਤਕ ਪੰਜਾਬੀ ਨੌਜਵਾਨ ਦਾ ਨਾਂ ਸਨੇਹਪਾਲ ਸਿੰਘ ਰੰਧਾਵਾ ਸੀ ਜੋ ਆਪਣੀ ਸ਼ਿਫਟ ਖਤਮ ਹੀ ਕਰਨ ਵਾਲਾ ਸੀ ਕਿ ਇਹ ਹਾਦਸਾ ਵਾਪਰ ਗਿਆ। 

ਜਾਣਕਾਰੀ ਮੁਤਾਬਕ ਮ੍ਰਿਤਕ ਪੰਜਾਬ ਦੇ ਧੂਰੀ ਇਲਾਕੇ ਨਾਲ ਸਬੰਧਤ ਸੀ। ਮ੍ਰਿਤਕ ਸਨੇਹਪਾਲ ਸਿੰਘ ਰੰਧਾਵਾ ਸਟੂਡੈਂਟ ਵੀਜ਼ੇ 'ਤੇ ਕੁਝ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਪੱਕਾ ਹੋ ਕੇ ਪੰਜਾਬ ਵਿਆਹ ਕਰਵਾ ਕੇ ਆਇਆ ਸੀ। ਜੋ ਬਹੁਤ ਬਹੁਤ ਹੀ ਮਿਹਨਤੀ ਦੱਸਿਆ ਗਿਆ ਇਹ ਨੌਜਵਾਨ ਡਲਿਵਰੀ ਟਰੱਕ ਚਲਾਉਂਦਾ ਸੀ ਅਤੇ ਨਾਲ ਹੀ ਦੋ ਦਿਨ ਟੈਕਸੀ ਚਲਾਇਆ ਕਰਦਾ ਸੀ।ਪੁਲਿਸ ਮੁਤਾਬਕ ਜਾਪਦਾ ਹੈ ਕਿ ਸਮਾਰਟ ਕਾਰ ਦਾ ਨੌਜਵਾਨ ਚਾਲਕ ਸ਼ਰਾਬੀ ਸੀ, ਜੋ ਪਿੱਛੇ ਲੱਗੇ ਨਾਕੇ ਤੋਂ ਵੀ ਗੱਡੀ ਭਜਾ ਕੇ ਲਿਆਇਆ ਅਤੇ ਫਿਰ ਲਾਲ ਬੱਤੀ ਦੀ ਉਲੰਘਣਾ ਕੀਤੀ ਤੇ ਉਸ ਦੀ ਟੈਕਸੀ 'ਚ ਜਾ ਵੱਜਾ।

ਉਸਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਹੈ ਜਦਕਿ ਟੈਕਸੀ ਵਿਚਲੇ ਦੋ ਸਵਾਰਾਂ ਦੇ ਵੀ ਸੱਟਾਂ ਲੱਗੀਆਂ ਹਨ, ਜਿੰਨਾਂ ਦੀ ਹਾਲਤ ਖ਼ਤਰੇ ਤੋ ਬਾਹਰ ਹੈ।ਬਿਨਾ ਕਸੂਰੋਂ ਸਨੇਹਪਾਲ ਰੰਧਾਵਾ ਦੀ ਜਾਨ ਚਲੀ ਜਾਣ ਕਾਰਨ ਸਥਾਨਕ ਪੰਜਾਬੀ ਮੂਲ ਦੇ ਟੈਕਸੀ ਚਾਲਕ ਬੇਹੱਦ ਸਦਮੇ 'ਚ ਹਨ।

More News

NRI Post
..
NRI Post
..
NRI Post
..