ਭਾਰਤੀ ਸਰਹੱਦ ਨਾਲ ਲੱਗਦੇ ਇਲਾਕਿਆਂ ‘ਚ ਬੰਗਲਾਦੇਸ਼ ਨੇ ਬੰਦ ਕੀਤੀਆਂ ਮੋਬਾਈਲ ਸੇਵਾਵਾਂ

by

ਢਾਕਾ (NRI MEDIA) : ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ (ਬੀਟੀਆਰਸੀ) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਨਾਲ ਲੱਗਦੀਆਂ ਸਰਹੱਦਾਂ 'ਤੇ ਮੋਬਾਈਲ ਨੈਟਵਰਕ ਦੀਆਂ ਸੇਵਾਵਾਂ ਬੰਦ ਕਰਨ ਦੇ ਨਿਰੇਦਸ਼ ਦਿੱਤੇ ਹਨ। ਖਬਰਾਂ ਦੇ ਅਨੁਸਾਰ ਕਰੀਬ ਇੱਕ ਕਰੋੜ ਲੋਕ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਅਪਰੇਟਰਾਂ ਨੇ ਆਦੇਸ਼ ਮਿਲਣ ਦੇ ਬਾਅਦ ਸੋਮਵਾਰ ਨੂੰ ਭਾਰਤ ਦੇ ਨਾਲ ਲਗਦੇ ਬਾਰਡਰ ਦੇ ਇਕ ਕਿਲੋਮੀਟਰ ਦੇ ਅੰਦਰ ਨੈਟਵਰਕ ਨੂੰ ਮੁਅੱਤਲ ਕਰ ਦਿੱਤਾ ਹੈ।ਬੀਡੀਨਿਉਜ਼ 24 ਨੇ ਇਕ ਅਪਰੇਟਰ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਗ੍ਰਾਮੀਨਫ਼ੋਨ, ਟੇਲਟਾਲਕ, ਰਾਬੀ ਅਤੇ ਬੰਗਲਿੰਕ ਚਾਰ ਅਪਰੇਟਰਸ ਨੇ ਲਗਭਗ 2,000 ਬੇਸ ਟ੍ਰਾਂਸੀਵਰ ਸਟੇਸ਼ਨ ਨੂੰ ਬੰਦ ਕਰ ਦਿੱਤੇ ਹਨ। 

ਅਧਿਕਾਰੀ ਨੇ ਕਿਹਾ ਬਾਰਡਰ ਖੇਤਰ ਵਿੱਚ ਇਸ ਦੇ ਚਲਦੇ ਕਰੀਬ ਇਕ ਕਰੋੜ ਯੂਜਰਸ ਪ੍ਰਭਾਵਿਤ ਹੋਣਗੇ।ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ, ਵਰਤਮਾਨ ਸਥਿਤੀ ਵਿੱਚ ਦੇਸ਼ ਦੀ ਸੁਰੱਖਿਆ ਦੇ ਲਈ ਬਾਰਡਰ ਖੇਤਰਾਂ ਵਿੱਚ ਨੈਟਵਰਕ ਕਵਰੇਜ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਬੀਡੀਨਿਉਜ਼ 24 ਨੇ ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਜਹਰੁਲ ਹਕ ਦੇ ਹਵਾਲੇ ਨਾਲ ਕਿਹਾ, ਸਰਕਾਰ ਨੇ ਇਕ ਉਚ ਪੱਧਰੀ ਬੈਠਕ ਕਰ ਇਸ ਬਾਰੇ ਫੈਸਲਾ ਲਿਆ ਹੈ, ਜਿਸ ਦੇ ਬਾਅਦ ਨਿਰਦੇਸ਼ ਜਾਰੀ ਕੀਤੇ ਹਨ। ਜਹਰੁਲ ਹਕ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਮਨਾ ਕਰਦੇ ਹੋਏ ਕਿਹਾ ਇਹ ਨਿਰਦੇਸ਼ ਅਸਥਾਈ ਹਨ।

More News

NRI Post
..
NRI Post
..
NRI Post
..