5 ਮਹੀਨੇ ਬਾਅਦ ਜੰਮੂ-ਕਸ਼ਮੀਰ ‘ਚ ਸਕੂਲਾਂ ਤੇ ਹਸਪਤਾਲਾਂ ਵਿਚ ਇੰਟਰਨੈਟ ਸੇਵਾਵਾਂ ਬਹਾਲ

by mediateam

ਜੰਮੂ (NRI MEDIA) : ਲਗਾਤਾਰ ਪੰਜ ਮਹੀਨੇ ਬਾਅਦ ਜੰਮੂ-ਕਸ਼ਮੀਰ ਦੇ ਸਰਕਾਰੀ ਹਸਪਤਾਲਾਂ ਵਿੱਚ ਬ੍ਰਾਡਬੈਂਡ ਇੰਟਰਨੈਟਸੇਵਾ ਅਤੇ ਸਾਰੇ ਮੋਬਾਇਲ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਐਸਐਮਐਸ ਸੇਵਾ ਬਹਾਲ ਕਰ ਦਿੱਤੀ ਗਈ ਹੈ।ਜਾਣਕਾਰੀ ਮੁਤਾਬਕ ਮੰਗਲਵਾਰ ਅੱਧੀ ਰਾਤ ਤੋਂ ਐਸਐਮਐਸ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਮੋਬਾਇਲ ਇੰਟਰਨੈਟ ਤੋਂ ਇਲਾਵਾ ਜ਼ਿਆਦਾਤਰ ਸੇਵਾਵਾਂ 5 ਅਗਸਤ ਨੂੰ ਰੋਕ ਲਗਾਉਣ ਦੇ ਇੱਕ ਹਫਤੇ ਅੰਦਰ ਹੀ ਜੰਮੂ ਵਿੱਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਸ਼ਮੀਰ ਵਿੱਚ ਲੈਂਡਲਾਈਨ ਅਤੇ ਪੋਸਟ ਪੇਡ ਸੇਵਾ ਕਈ ਹਿੱਸਿਆਂ ਵਿੱਚ ਬਹਾਲ ਕਰ ਦਿੱਤੀ ਗਈ ਸੀ।

ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕੰਸਲ ਨੇ ਕਿਹਾ, "ਸਾਰੇ ਸਰਕਾਰੀ ਹਸਪਤਾਲਾਂ ਵਿੱਚ 31 ਦਸੰਬਰ ਅੱਧੀ ਰਾਤ ਤੋਂ ਇੰਟਰਨੈਟ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਪੂਰੀ ਤਰ੍ਹਾਂ ਨਾਲ ਐਸਐਮਐਸ ਸੇਵਾ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ।" ਇਹ ਕਦਮ ਨਵੇਂ ਸਾਲ ਮੌਕੇ ਚੁੱਕਿਆ ਗਿਆ ਹੈ, ਕਸ਼ਮੀਰ ਵਿੱਚ ਅਜੇ ਮੋਬਾਇਲ ਉੱਤੇ ਇੰਟਰਨੈਟ ਅਤੇ ਪ੍ਰੀ ਪੇਡ ਮੋਬਾਇਲ ਸੇਵਾ ਬਹਾਲ ਹੋਣੀ ਬਾਕੀ ਹੈ।

More News

NRI Post
..
NRI Post
..
NRI Post
..