ਮੀਡੀਆ ਡੈਸਕ ( NRI MEDIA )
ਵਿਸ਼ਵ ਦੇ ਇਤਿਹਾਸ ਵਿੱਚ ਸਰੀਰਕ ਰੂਪ ਵਿੱਚ ਸਿੱਖਾਂ ਦੇ ਦਸਵੇ ਤੇ ਅੰਤਿਮ ਗੁਰੂ ਗੋਬਿੰਦ ਸਿੰਘ ਇੱਕ ਲਾਸਾਨੀ ਨਾਇਕ ਹੋਏ ਹਨ , ਗੁਰੂ ਗੋਬਿੰਦ ਸਿੰਘ ਦਾ ਜਨਮ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁਖੋਂ 1666 ਈ. ਵਿੱਚ ਪਟਨਾ (ਬਿਹਾਰ) ਵਿਖੇ ਹੋਇਆ , ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪਤਾ ਲੱਗਦਾ ਹੈ ਉਹ ਅਧਿਆਤਮਕ ਆਗੂ, ਸੈਨਾਪਤੀ ਤੇ ਅਮਰ ਸਾਹਿਤਕਾਰ ਵੀ ਹੋਏ ਹਨ।

1 –ਸਿੱਖ ਧਰਮ ਦੇ ਦਸਵੇਂ ਗੁਰੂ ਸਹਿਬਾਨ ਦਾ ਨਾਮ ਦੱਸੋ ?
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
2- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਦੋ ਹੋਇਆ ?
1666
3- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿੱਥੇ ਹੋਇਆ ?
ਪਟਨਾ ਸਾਹਿਬ
4- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?
ਸ਼੍ਰੀ ਗੁਰੂ ਤੇਗ ਬਹਾਦਰ ਜੀ
5- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?
ਮਾਤਾ ਗੁਜਰੀ ਜੀ
6- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ ?
4
7- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਦੇ ਨਾਮ ਤਰਤੀਬ ਬਾਰ ਦੱਸੋ ?
ਬਾਬਾ ਅਜੀਤ ਸਿੰਘ –ਬਾਬਾ ਜੁਝਾਰ ਸਿੰਘ –ਬਾਬਾ ਜੋਰਾਵਰ ਸਿੰਘ -ਬਾਬਾ ਫਤਿਹ ਸਿੰਘ
8- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਯੁੱਧ ਲੜੇ ?
14
9- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਕਦੋ ਸਾਜਿਆ ?
1699
10- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਪਿਆਰਿਆਂ ਦੀ ਸਿਰਜਨਾਂ ਕੀਤੀ ਸੀ ?
5
11- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ ਜੋਤ ਸਮਾਏ ਸਨ ?
1708
12- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੇਅਾਈ ਕਿਥੇ ਮਿਲੀ?
ਅੰਨਦਪੁਰ ਸਾਹਿਬ
13- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੇਆਈ ਕਦੋਂ ਮਿਲੀ?
1675
14- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ ਜੋਤ ਸਮਾਏ ?
ਨੰਦੇੜ ਸਾਹਿਬ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਕੋਈ ਬੈਰਾਗੀ ਹੈ ਤੇ ਕੋਈ ਸੰਨਿਆਸੀ, ਕੋਈ ਹਿੰਦੂ ਹੈ ਤੇ ਕੋਈ ਤੁਰਕ, ਪਰ ਮੂਲ ਰੂਪ ਵਿੱਚ ਇਹ ਸਾਰੇ ਮਨੁੱਖ ਹਨ ਅਤੇ ਇਨ੍ਹਾਂ ਸਭ ਦਾ ਕਰਤਾ ਇੱਕ ਪਰਮਾਤਮਾ ਹੀ ਹੈ , ਇਸ ਵਿਚਾਰ ਨੂੰ ਅੱਗੇ ਤੋਰਦਿਆਂ ਗੁਰੂ ਜੀ ਨੇ ਵਖਵਾਦ ਨੂੰ ਤੁੱਛ ਮੰਨ ਕੇ ਸਥਾਪਿਤ ਕੀਤਾ ਹੈ ਕਿ ਮੰਦਿਰ ਅਤੇ ਮਸਜਿਦ, ਪੂਜਾ ਅਤੇ ਨਮਾਜ਼, ਸਭ ਇੱਕ ਸਮਾਨ ਹਨ , ਇਸ ਲਈ ਹੀ ਉਨ੍ਹਾਂ ਨੂੰ ਖਾਲਸਾ ਪੰਥ ਦਾ ਸੰਸਥਾਪਕ ਕਿਹਾ ਜਾਂਦਾ ਹੈ |



