Web Desk (Nri Media) : ਅਮਰਿਕੀ ਰਾਜ ਦੇ ਉਰੇਗਨ ਵਿੱਚ ਮਾਉਂਟ ਹੂਡ ਦੇ 150 ਮੀਟਰ ਦੇ ਸਿਖਰ ਤੋਂ ਡਿੱਗੇ ਭਾਰਤੀ ਮੂਲ ਦੇ ਇੱਕ ਨਾਬਾਲਗ ਨੂੰ ਰੈਸਕਿਊ ਕਰ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 16 ਸਾਲਾ ਗੁਰਬਾਜ਼ ਸਿੰਘ ਸੋਮਵਾਰ ਨੂੰ ਆਪਣੇ ਦੋਸਤਾਂ ਨਾਲ ਮਾਉਂਟ ਹੂਡ ਦੇ ਸਿਖਰ 'ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਉਸ ਨੇ ਬਰਫ਼ 'ਤੇ ਆਪਣਾ ਸਤੂੰਲਨ ਗੁਆ ਬੈਠਾ ਤੇ 'ਦਿ ਪਰਲ ਗੇਟਸ' ਨਾਂਅ ਵਜੋਂ ਜਾਣੇ ਜਾਂਦੇ ਇੱਕ ਖੱਡ 'ਚ ਜਾ ਡਿੱਗਿਆ।ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਪੋਰਟਲੈਂਡ ਦੇ ਹਸਪਤਾਲ 'ਚ ਗੁਰਬਾਜ਼ ਸਿੰਘ ਦਾ ਇੰਟਰਵਿਉ ਲਿਆ।
ਇਸ ਦੌਰਾਨ ਗੁਰਬਾਜ਼ ਸਿੰਘ ਨੇ ਕਿਹਾ, 'ਇਹ ਬਹੁਤ ਜਲਦੀ ਹੋਇਆ, ਇਸ ਲਈ ਇਹ ਅਚਾਨਕ ਵਾਪਰਨ ਵਾਲੀ ਘਟਨਾ ਹੈ।' ਇਸ ਤੋਂ ਇੱਕ ਦਿਨ ਪਹਿਲਾ ਪੋਰਟਲੈਂਡ ਦੇ ਹਸਪਤਾਲ 'ਚ ਉਸ ਦੀ ਸਰਜਰੀ ਹੋਈ ਸੀ।ਕਲੈਕਮਾਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਮੁਤਾਬਕ ਗੁਰਬਾਜ਼ ਸਿੰਘ 3200 ਮੀਟਰ ਦੀ ਉਚਾਈ 'ਤੋਂ ਡਿੱਗਿਆ ਸੀ।
ਇਸ ਲਈ ਉਥੇ ਪੁੱਜਣ ਤੇ ਉਸ ਨੂੰ ਪਹਾੜ ਤੋਂ ਨੀਚੇ ਲਿਆਓਣ ਲਈ 4 ਘੱਟੇ ਤੋਂ ਵੱਧ ਦਾ ਸਮਾਂ ਲਗਾ। ਸਰਜੀਟ ਨੇ ਕਿਹਾ ਨੇ ਕਿਹਾ, 'ਦਿ ਪਰਲ ਗੇਟਸ' ਇੱਕ ਤੰਗ ਢਲਾਨ ਸੀ। ਉਨ੍ਹਾਂ ਦੱਸਿਆ ਕਿ ਬਰਫ਼ ਪੱਕੀ ਨਾ ਹੋਣ ਕਾਰਨ ਗੁਰਬਾਜ਼ ਸਿੰਘ ਨਾਲ ਇਹ ਘਟਨਾ ਵਾਪਰੀ।ਗੁਰਬਾਜ਼ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਬੇਟੇ ਦੀ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ ਅਤੇ ਜਦੋਂ ਉਸ ਦੀ ਲੱਤ ਠੀਕ ਹੋ ਜਾਵੇਗੀ ਤਾਂ ਮੁੜ ਤੋਂ ਉਹ ਪਹਾੜ 'ਤੇ ਚੜਾਈ ਵਾਸਤੇ ਜਾ ਸਕਦਾ ਹੈ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲੇ ਇਸ ਨਾਬਾਲਗ ਦੀ 98ਵੀਂ ਕੋਸ਼ਿਸ਼ ਸੀ ਜਦੋਂ ਉਹ ਡਿੱਗਿਆ ਸੀ।



