1 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਕਸ਼ਮੀਰ ਦੇ ਕੁਪਵਾੜਾ 'ਚ ਲਗਾਤਾਰ ਚੱਲ ਰਹੇ ਵਿਵਾਦ 'ਚ ਅੱਤਵਾਦੀਆਂ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ 4 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਹੈ | ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਤਵਾਦੀਆਂ ਵਲੋਂ ਅਚਾਨਕ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ ਸੀ | ਇਸ ਹਮਲੇ ਦੌਰਾਨ ਜੰਮੂ ਕਸ਼ਮੀਰ ਦਾ ਇਕ ਜਵਾਨ, ਦੋ ਪੁਲਿਸ ਕਰਮਚਾਰੀਆਂ ਸਮੇਤ ਸੀ.ਆਰ.ਪੀ.ਐਫ ਦੇ ਇਕ ਅਫਸਰ ਦੀ ਮੌਤ ਹੋ ਗਈ ਹੈ |
ਸੁਰਖੀਆਂ ਬਲਾਂ ਵਲੋਂ ਜਾਣਕਾਰੀ ਮਿਲੀ ਹੈ ਕਿ ਇਸ ਗੋਲਾਬਾਰੀ 'ਚ ਉਹਨਾਂ ਵਲੋਂ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ | ਉਹਨਾਂ ਦੱਸਿਆ ਕਿ ਘਟਨਾ ਦੌਰਾਨ ਇਲਾਕੇ ਦੇ 4 ਨਿਵਾਸੀ ਵੀ ਗੰਭੀਰ ਰਰੋਪ ਨਾਲ ਜ਼ਖਮੀ ਹੋ ਗਏ ਹਨ | ਜਿਕਰਯੋਗ ਹੈ ਇਸ ਹਮਲੇ ਤੋਂ ਬਾਅਦ ਕੁਪਵਾੜਾ 'ਚ ਘਟਣ ਸਥਲ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ |



