ਸ਼ੇਅਰ ਬਾਜ਼ਾਰ ‘ਤੇ ਦਿਸਿਆ ਮਿਡਲ ਈਸਟ ‘ਚ ਵਧੇ ਤਣਾਅ ਦਾ ਅਸਰ, ਸੈਂਸੈਕਸ ਤੇ ਨਿਫਟੀ ਮੂਧੇ ਮੂੰਹ ਡਿੱਗੇ

by

ਮੁੰਬਈ: ਅਮਰੀਕਾ ਤੇ ਈਰਾਨ ਵਿਚਕਾਰ ਜਾਰੀ ਤਣਾਅ ਦਾ ਅਸਰ ਕੌਮਾਂਤਰੀ ਪੱਧਰ 'ਤੇ ਨਜ਼ਰ ਆ ਰਿਹਾ ਹੈ ਤੇ ਇਸੇ ਦਾ ਨਤੀਜਾ ਹੈ ਕਿ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 700 ਅੰਕਾਂ ਤਕ ਤਿਲਕ ਗਿਆ। ਹਾਲਾਂਕਿ ਇੰਨੀ ਵੱਡੀ ਗਿਰਾਵਟ ਤੋਂ ਬਾਅਦ ਖੁੱਲ੍ਹਿਆ ਸ਼ੇਅਰ ਬਾਜ਼ਾਰ ਮਾਮੂਲੀ ਸੰਭਲਿਆ ਪਰ ਫਿਰ ਵੀ ਵਾਪਸੀ ਨਹੀਂ ਕਰ ਸਕਿਆ ਤੇ ਦੁਪਹਿਰ ਤਕ ਇਹ ਗਿਰਾਵਟ 700 ਅੰਕ ਤਕ ਪਹੁੰਚ ਗਈ। ਦੁਪਹਿਰੇ ਡੇਢ ਵਜੇ ਦੇ ਆਸਪਾਸ ਖ਼ਬਰ ਲਿਖੇ ਜਾਣ ਤਕ ਮੁੱਖ ਸੂਚਕ ਅੰਕ 705 ਅੰਕਾਂ ਦੀ ਕਮਜ਼ੋਰੀ ਨਾਲ 40,759 'ਤੇ ਕਾਰੋਬਾਰ ਕਰ ਰਿਹਾ ਸੀ, ਉੱਥੇ ਹੀ ਨਿਫਟੀ 2010 ਅੰਕਾਂ ਦੀ ਗਿਰਾਵਟ ਨਾਲ 12,016 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਬਾਜ਼ਾਰ 'ਚ ਜਾਰੀ ਗਿਰਾਵਟ ਦਾ ਕਾਰਨ ਮਿਡਲ ਈਸਟ 'ਚ ਜਾਰੀ ਤਣਾਅ ਨੂੰ ਮੰਨਿਆ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਘਰੇਲੂ ਨਿਵੇਸ਼ਕਾਂ ਨੇ ਏਸ਼ਿਆਈ ਬਾਜ਼ਾਰ ਨੂੰ ਫਾਲੋ ਕੀਤਾ ਜੋ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਤੋਂ ਬਾਅਦ ਤਿਲਕ ਗਏ ਜਿਸ ਵਿਚ ਉਨ੍ਹਾਂ ਈਰਾਨ 'ਤੇ ਹੋਰ ਪਾਬੰਦੀਆਂ ਲਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਬ੍ਰੇਂਟ ਕਰੂਡ 3 ਡਾਲਰ ਤਕ ਵਧ ਗਿਆ ਤੇ 70.59 ਅਮਰੀਕੀ ਡਾਲਰ ਤਕ ਪਹੁੰਚ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..