Weather Alert: ਪਹਾੜਾਂ ਤੋਂ ਮੈਦਾਨਾਂ ਤਕ ਦਾ ਮੌਸਮ ਵਿਗੜਿਆ, ਕਿਤੇ ਬਾਰਿਸ਼-ਬਰਫਬਾਰੀ ਤਾਂ ਕਿਤੇ ਪੈ ਸਕਦੇ ਨੇ ਗੜੇ

by mediateam

ਮੀਡੀਆ ਡੈਸਕ: ਦੇਸ਼ ਵਿਚ ਅੱਜਕਲ੍ਹ ਮੌਸਮ ਦਾ ਮਿਜ਼ਾਜ ਮਿਲਿਆ-ਜੁਲਿਆ ਹੈ। ਇਕ ਵੈਸਟਰਨ ਡਿਸਟਰਬੈਂਸ ਅਫ਼ਗਾਨਿਸਤਾਨ 'ਚ ਸਥਿਤ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਿਕ ਅੱਜ ਇਸ ਦੇ ਪੱਛਮੀ ਰਾਜਸਥਾਨ ਤੇ ਉਸ ਦੇ ਆਸਪਾਸ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੇ ਅਸਰ ਨਾਲ ਅਗਲੇ 48 ਘੰਟਿਆਂ 'ਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਜ਼ਬਰਦਸਤ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਬਣੀ ਹੈ।

ਇਨ੍ਹਾਂ ਥਾਵਾਂ 'ਤੇ ਪੈ ਸਕਦੇ ਨੇ ਗੜੇ

ਅੱਜ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਕੁਝ ਥਾਵਾਂ 'ਤੇ ਬਾਰਿਸ਼, ਬਰਫ਼ਬਾਰੀ ਤੋਂ ਇਲਾਵਾ ਗੜੇ ਪੈਣ ਦਾ ਵੀ ਖਦਸ਼ਾ ਹੈ। ਉੱਥੇ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਉੱਤਰੀ ਰਾਜਸਥਾਨ 'ਚ ਅਲੱਗ-ਅਲੱਗ ਥਾਵਾਂ 'ਤੇ ਬਿਜਲੀ ਚਮਕਣ ਦੇ ਨਾਲ ਕੁਝ ਥਾਵਾਂ 'ਤੇ ਗੜੇ ਪੈ ਸਕਦੇ ਹਨ। ਬਿਹਾਰ, ਪੱਛਮੀ ਬੰਗਾਲ ਸਮੇਤ ਪੂਰਬੀ-ਉੱਤਰੀ ਭਾਰਤ 'ਚ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਪਵੇਗੀ।

ਅੱਗੇ ਵੱਧ ਰਹੀਆਂ ਗੜਬੜੀ ਵਾਲੀਆਂ ਪੌਣਾਂ

ਜੰਮੂ-ਕਸ਼ਮੀਰ ਤੇ ਇਸ ਨਾਲ ਲਗਦੇ ਹਿੱਸਿਆਂ 'ਤੇ ਬਣਿਆ ਘੱਟ ਦਬਾਅ ਵਾਲੇ ਖੇਤਰ ਦੇ ਨਾਲ ਪੱਛਮੀ ਗੜਬੜੀ ਵਾਲੀਆਂ ਪੌਣਾਂ ਅੱਗੇ ਵਧਦੀਆਂ ਜਾ ਰਹੀਆਂ ਹਨ। ਉੱਥੇ ਹੀ ਇਕ ਨਵਾਂ ਵੈਸਟਰਨ ਡਿਸਟਰਬੈਂਸ ਉੱਤਰੀ ਭਾਰਤ ਵੱਲ ਵਧ ਰਿਹਾ ਹੈ ਜੋ ਇਸ ਵੇਲੇ ਉੱਤਰੀ ਅਫ਼ਗਾਨਿਸਤਾਨ 'ਤੇ ਹੈ। ਵੈਦਰ ਏਜੰਸੀ ਸਕਾਈਮੈਟ ਦੇ ਵਿਗਿਆਨੀਆਂ ਅਨੁਸਾਰ ਪੂਰਬੀ ਮੱਧ ਪ੍ਰਦੇਸ਼ 'ਚ ਇਕ ਉਲਟਾ ਚੱਕਰਵਾਤ ਬਣਿਆ ਹੋਇਆ ਹੈ। ਉੱਥੇ ਹੀ ਦੱਖਣੀ ਤਾਮਿਲਨਾਡੂ 'ਤੇ ਇਕ ਚੱਕਰਵਾਤੀ ਹਵਾਵਾਂ ਦਾ ਖੇਤਰ ਵਿਕਸਤ ਹੈ।

ਜ਼ਬਰਦਸਤ ਬਾਰਿਸ਼ ਤੇ ਬਰਫ਼ਬਾਰੀ ਦਾ ਖਦਸ਼ਾ

ਅੱਜ ਪੱਛਮੀ ਹਿਮਾਲਿਆਈ ਹਿੱਸਿਆਂ 'ਚ ਮੱਧਮ ਤੋਂ ਭਾਰੀ ਬਾਰਿਸ਼ ਤੇ ਬਰਫ਼ਬਾਰੀ ਦੀ ਉਮੀਦ ਹੈ। ਇਸੇ ਵੇਲੇ ਪੰਜਾਬ ਤੇ ਹਰਿਆਣਾ 'ਚ ਵੀ ਬਿਜਲੀ ਚਮਕਣ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼, ਦਿੱਲੀ ਤੇ ਉੱਤਰੀ ਰਾਜਸਥਾਨ 'ਚ ਛੋਟੀਆਂ-ਮੋਟੀਆਂ ਥਾਵਾਂ 'ਤੇ ਬਾਰਿਸ਼ ਤੇ ਗੜੇ ਪੈ ਸਕਦੇ ਹਨ। ਤੱਟੀ ਆਂਧਰ ਪ੍ਰਦੇਸ਼ ਤੇ ਉੱਤਰੀ ਤਾਮਿਲਨਾਡੂ 'ਚ ਤੇ ਉੱਤਰੀ-ਪੂਰਬੀ ਭਾਰਤ ਤੇ ਤੇਲੰਗਾਨਾ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਦੇ ਆਸਾਰ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..