ਵਾਸ਼ਿੰਗਟਨ ਡੈਸਕ (Nri Media) : ਅਮਰੀਕੀ ਹਮਲੇ ਵਿਚ ਇਰਾਨ ਦੇ ਚੋਟੀ ਦੇ ਕਮਾਂਡਰ ਕਾਸੀਮ ਸੁਲੇਮਾਨੀ ਦੀ ਹੱਤਿਆ ਤੋਂ ਨਾਰਾਜ਼ ਈਰਾਨ ਨੇ ਬੁੱਧਵਾਰ ਨੂੰ ਇਰਾਕ 'ਚ ਅਮਰੀਕਾ ਦੇ 3 ਸੈਨਿਕ ਠਿਕਾਣਿਆਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਈਰਾਨ ਨੇ ਅਮਰੀਕਾ ਦੇ ਏਅਰਬੇਸ ਅਲ ਅਸਾਦ ਅਤੇ ਇਰਬਿਲ 'ਤੇ 12 ਤੋਂ ਵੱਧ ਮਿਜ਼ਾਈਲਾਂ ਦਾਗੀਆਂ।
ਅਮਰੀਕੀ ਰੱਖਿਆ ਮੰਤਰਾਲੇ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਸੀਂ ਆਪਣੇ ਸੈਨਿਕਾਂ ਦੀ ਸੁਰੱਖਿਆ ਲਈ ਹਰ ਕਦਮ ਚੁੱਕਾਂਗੇ।
ਅਮਰੀਕਾ ਨੇ ਕਿਹਾ ਹੈ ਕਿ ਈਰਾਨ ਨੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਦੱਸ ਦਈਏ ਕਿ ਪੈਂਟਾਗਨ ਨੇ ਇਕ ਬਿਆਨ ਵਿਚ ਕਿਹਾ ਕਿ “ਇਹ ਸਪੱਸ਼ਟ ਹੈ ਕਿ ਇਹ ਮਿਜ਼ਾਈਲਾਂ ਈਰਾਨ ਦੁਆਰਾ ਚਲਾਈਆਂ ਗਈਆਂ ਸਨ ਅਤੇ ਅਲ-ਅਸਦ ਅਤੇ ਇਰਬਿਲ ਵਿਚ ਅਮਰੀਕੀ ਸੈਨਿਕ ਅਤੇ ਗੱਠਜੋੜ ਬਲਾਂ ਦੇ ਨਾਲ ਘੱਟੋ ਘੱਟ ਦੋ ਇਰਾਕੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ”। ਪੈਂਟਾਗਨ ਦੇ ਮੁੱਖ ਬੁਲਾਰੇ ਜੋਨਾਥਨ ਹਾਫਮੈਨ ਨੇ ਇਹ ਜਾਣਕਾਰੀ ਦਿੱਤੀ।



