ਤਹਿਰਾਨ , 08 ਜਨਵਰੀ ( NRI MEDIA )
ਬੋਇੰਗ -737 ਜਹਾਜ਼ ਬੁੱਧਵਾਰ ਸਵੇਰੇ ਈਰਾਨ ਦੇ ਤਹਿਰਾਨ ਦੇ ਇਮਾਮ ਖੋਮੇਨੀ ਹਵਾਈ ਅੱਡੇ 'ਤੇ ਟੇਕ ਆਫ ਦੇ ਸਿਰਫ 3 ਮਿੰਟ ਬਾਅਦ ਕਰੈਸ਼ ਹੋ ਗਿਆ , ਈਰਾਨ ਦੀ ਐਮਰਜੈਂਸੀ ਸੇਵਾਵਾਂ ਦੇ ਇਕ ਅਧਿਕਾਰੀ ਨੇ ਸਰਕਾਰੀ ਮੀਡੀਆ ਨੂੰ ਦਾਅਵਾ ਕੀਤਾ ਕਿ ਜਹਾਜ਼ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਹੈ , ਇਸ ਵਿਚ 167 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਸਨ,ਈਰਾਨ ਦੀ ਫਾਰਸ ਨਿਉਜ਼ ਏਜੰਸੀ ਦੇ ਅਨੁਸਾਰ, ਯੂਕ੍ਰੇਨ ਏਅਰਲਾਇੰਸ ਦਾ ਜਹਾਜ਼ ਤਹਿਰਾਨ ਤੋਂ ਕੀਵ ਯੂਕਰੇਨ ਜਾ ਰਿਹਾ ਸੀ, ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਗਿਆ ਹੈ , ਹਵਾਬਾਜ਼ੀ ਵਿਭਾਗ ਦੀ ਇਕ ਟੀਮ ਜਾਂਚ ਕਰਨ ਲਈ ਘਟਨਾ ਵਾਲੀ ਥਾਂ ‘ਤੇ ਮੌਜੂਦ ਹੈ ਹਾਲੇ ਤੱਕ ਕਿਸੇ ਵੀ ਸਰਕਾਰੀ ਅਤੇ ਏਅਰ ਲਾਈਨ ਅਧਿਕਾਰੀ ਨੇ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
Reprenstative Pic
ਫਲਾਈਟ ਰਾਡਾਰ 24 ਵੈਬਸਾਈਟ ਨੇ ਹਵਾਈ ਅੱਡੇ ਦੇ ਅੰਕੜਿਆਂ ਦੇ ਅਧਾਰ ਤੇ ਦੱਸਿਆ ਕਿ ਯੂਕ੍ਰੇਨ ਤੋਂ ਬੋਇੰਗ 737-800 ਜਹਾਜ਼ ਦਾ ਸਥਾਨਕ ਸਮੇਂ ਅਨੁਸਾਰ ਸਵੇਰੇ 5: 15 ਵਜੇ ਉਡਾਣ ਭਰਨੀ ਸੀ ਹਾਲਾਂਕਿ, ਇਸ ਨੇ 6:12 'ਤੇ ਏਅਰਪੋਰਟ ਨੂੰ ਛੱਡਿਆ ,ਫਲਾਈਟ ਨੇ ਟੇਕਆਫ ਦੇ ਤੁਰੰਤ ਬਾਅਦ ਡਾਟਾ ਭੇਜਣਾ ਬੰਦ ਕਰ ਦਿੱਤਾ ,ਏਅਰਲਾਈਨ ਨੇ ਹਾਲੇ ਇਸ ਮਾਮਲੇ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਈਰਾਨ ਦੀ ਈਸਨਾ ਨਿਉਜ਼ ਏਜੰਸੀ ਨੇ ਵੀਡੀਓ ਪੋਸਟ ਕੀਤਾ ਹੈ ,ਵੀਡੀਓ ਜਹਾਜ਼ ਦੇ ਹਨੇਰੇ ਵਿੱਚ ਡਿੱਗਣ ਤੋਂ ਬਾਅਦ ਫਟਦਾ ਵੇਖਿਆ ਜਾ ਸਕਦਾ ਹੈ , ਈਸਨਾ ਨੇ ਵੀ ਸੀਨ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ , ਇਨ੍ਹਾਂ ਵਿਚ ਜਹਾਜ਼ ਦਾ ਮਲਬਾ ਜ਼ਮੀਨ 'ਤੇ ਖਿੰਡੇ ਹੋਏ ਦੇਖਿਆ ਜਾ ਸਕਦਾ ਹੈ।



