ਇਰਾਨ ਮਿਜ਼ਾਈਲ ਹਮਲੇ ਤੋਂ ਬਾਅਦ ਬੋਲਿਆ -ਅਸੀਂ ਮਾਰਿਆ ਅਮਰੀਕਾ ਦੇ ਥੱਪੜ

by

ਤੇਹਰਾਨ , 08 ਜਨਵਰੀ ( NRI MEDIA )

ਇਰਾਕ ਵਿਚ ਅਮਰੀਕੀ ਸੈਨਿਕ ਠਿਕਾਣਿਆਂ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ ਈਰਾਨ ਦੇ ਸੁਪਰੀਮ ਨੇਤਾ ਅਯੋਤੁੱਲਾ ਖਮੇਨੇਈ ਨੇ ਦੇਸ਼ ਨੂੰ ਸੰਬੋਧਿਤ ਕੀਤਾ ਹੈ ,  ਈਰਾਨ ਦੇ ਸੁਪਰੀਮ ਲੀਡਰ ਨੇ ਕਿਹਾ ਕਿ ਸਾਡੀ ਮਿਸਾਈਲ ਸਟ੍ਰਾਇਕ ਅਮਰੀਕਾ ਦੇ ਚਿਹਰੇ 'ਤੇ ਚਪੇੜ ਹੈ ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਹ ਸੈਨਿਕ ਕਾਰਵਾਈ ਕਾਫ਼ੀ ਨਹੀਂ ਹੈ , ਇਰਾਕ ਵਿਚ ਅਮਰੀਕੀ ਸੈਨਿਕ ਅੱਡੇ 'ਤੇ ਹਮਲੇ ਦੇ ਕੁਝ ਘੰਟਿਆਂ ਬਾਅਦ ਖਮੇਨੇਈ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ , ਇਸ ਦੇ ਨਾਲ ਹੀ ਈਰਾਨ ਦੇ ਇਨਕਲਾਬੀ ਗਾਰਡਜ਼ ਕੋਰ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਦੇ ਮੇਜਰ ਜਨਰਲ ਕਾਸੀਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਹੈ।


ਖਮੇਨੇਈ ਨੇ ਕਿਹਾ ਕਿ ਮਿਡਲ ਈਸਟ ਵਿੱਚ ਅਮਰੀਕਾ ਦੀ ਗੈਰ ਕਾਨੂੰਨੀ ਮੌਜੂਦਗੀ ਖਤਮ ਹੋਣੀ ਚਾਹੀਦੀ ਹੈ , ਖਮੇਨੇਈਨੇ ਕਿਹਾ ਕਿ ਅਮਰੀਕੀ ਫੌਜ ਦੀ ਮੌਜੂਦਗੀ ਜੰਗ, ਮਤਭੇਦ ਅਤੇ ਤਬਾਹੀ ਵੱਲ ਲੈ ਗਈ ਹੈ , ਉਨ੍ਹਾਂ ਨੇ ਕਿਹਾ ਕਿ ਅੱਜ ਈਰਾਨ ਦੇ ਬਹਾਦਰ ਅਤੇ ਦਲੇਰ ਸੈਨਿਕਾਂ ਨੇ ਸਫਲਤਾਪੂਰਵਕ ਅਮਰੀਕੀ ਬੇਸ ‘ਤੇ ਹਮਲਾ ਕਰ ਦਿੱਤਾ , ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਅਸੀਂ ਸ਼ਕਤੀਸ਼ਾਲੀ ਤਾਕਤਾਂ ਵਿਰੁੱਧ ਸੰਘਰਸ਼ ਲਈ ਇਕਜੁੱਟ ਹਾਂ , ਈਰਾਨ ਕਦੇ ਕਮਜ਼ੋਰ ਨਹੀਂ ਹੋਵੇਗਾ ਅਤੇ ਹਾਰ ਨਹੀਂ ਮੰਨਾਂਗੇ , ਅਸੀਂ ਕਦੇ ਨਹੀਂ ਭੁੱਲਾਂਗੇ ਕਿ ਇਰਾਨ ਨਾਲ ਕੀ ਹੋਇਆ ਹੈ |

ਈਰਾਨ ਦੀ ਫਾਰਸ ਨਿਉਜ਼ ਏਜੰਸੀ ਦੇ ਅਨੁਸਾਰ, ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀ ਹਮਲੇ ਤੋਂ ਬਾਅਦ ਦੇਸ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਭਾਵੇਂ ਸੁਲੇਮਣੀ ਦਾ ਹੱਥ ਕੱਟ ਦਿੱਤਾ ਹੈ ਪਰ ਹੁਣ ਈਰਾਨ ਦੀ ਹੱਦ ਵਿੱਚ ਅਮਰੀਕਾ ਨੂੰ ਹਰਾ ਦੇਵੇਗਾ।

More News

NRI Post
..
NRI Post
..
NRI Post
..