22 ਲੜਕੀਆਂ ਨੂੰ ਨਸ਼ਾ ਦੇ ਕੇ ਬਣਾਈਆਂ ਪੋਰਨ ਵੀਡੀਓਜ਼, ਕੋਰਟ ਨੇ ਲਗਾਇਆ ਜੁਰਮਾਨਾ

by

ਨਵੀਂ ਦਿੱਲੀ — ਸੋਸ਼ਲ ਮੀਡੀਆ ਦੀ ਦੁਨੀਆ ਵਿਚ ਕਈ ਵੈੱਬਸਾਈਟਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਕੰਮ ਕਰਨ ਵਾਲੇ ਕਰੋੜਾਂ ਰੁਪਏ ਕਮਾਉਂਦੇ ਹਨ। ਕੁਝ ਅਜਿਹੀਆਂ ਵੀ ਸਾਈਟਸ ਹਨ ਜੋ ਲੜਕੀਆਂ ਨੂੰ ਬਲੈਕਮੇਲ ਕਰਕੇ ਵੀਡੀਓਜ਼ ਬਣਾਉਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਚਾਰ ਸਾਲ ਪਹਿਲਾਂ ਦੇਖਣ ਨੂੰ ਆਇਆ ਜਿਥੇ 22 ਮਹਿਲਾਵਾਂ ਨੇ 'ਗਰਲਸ ਡੂ ਪੋਰਨ' ਨਾਂ ਦੀ ਵੈੱਬਸਾਈਟ 'ਤੇ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਵੀਡੀਓਜ਼ ਬਣਾ ਕੇ ਉਸ ਨੂੰ ਸ਼ੇਅਰ ਕਰਨ ਦਾ ਦੋਸ਼ ਲਗਾਇਆ ਸੀ।

ਮਹਿਲਾਵਾਂ ਨੂੰ 91 ਕਰੋੜ ਰੁਪਏ ਦੇਣ ਦਾ ਫਰਮਾਨ 

ਸਾਰੀਆਂ ਮਹਿਲਾਵਾਂ ਨੇ ਇਸ ਮਾਮਲੇ ਨੂੰ ਕੋਰਟ ਤੱਕ ਪਹੁੰਚਾਇਆ। ਕੋਰਟ ਨੇ 4 ਸਾਲ ਬਾਅਦ ਵੈੱਬਸਾਈਟ ਦੇ ਮਾਲਕ ਮਾਈਕਲ ਜੇਮਸ ਪ੍ਰੈੱਟ ਅਤੇ ਉਨ੍ਹਾਂ ਦੇ ਪਾਰਟਨਰ ਅਤੇ ਸਾਈਟ ਦੇ ਇਕ ਐਕਟਰ ਨੂੰ ਫਰਮਾਨ ਸੁਣਾਇਆ ਕਿ ਇਨ੍ਹਾਂ ਮਹਿਲਾਵਾਂ ਦੇ ਜੋ ਵੀਡੀਓਜ਼ ਹਨ, ਉਨ੍ਹਾਂ ਨੂੰ ਵਾਪਸ ਕੀਤੇ ਜਾਣ ਅਤੇ ਇਨ੍ਹਾਂ ਦਾ ਕਾਪੀਰਾਈਟ ਮਹਿਲਾਵਾਂ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ ਕੋਰਟ ਨੇ ਸਾਈਟ ਨੂੰ ਮਹਿਲਾਵਾਂ ਨੂੰ 91 ਕਰੋੜ ਰੁਪਏ ਦੇਣ ਦਾ ਫਰਮਾਨ ਵੀ ਸੁਣਾਇਆ।

ਔਰਤਾਂ ਨੇ ਵੈੱਬਸਾਈਟ ਦੇ ਮਾਲਕ 'ਤੇ ਦੋਸ਼ ਲਗਾਇਆ

ਇਸ ਮਾਮਲੇ ਵਿਚ ਔਰਤਾਂ ਨੇ ਵੈੱਬਸਾਈਟ ਦੇ ਮਾਲਕ 'ਤੇ ਦੋਸ਼ ਲਗਾਇਆ ਸੀ ਕਿ ਸਾਰੀਆਂ ਵੱਖ-ਵੱਖ ਦਿਨ ਕੰਪਨੀ ਦੇ ਮਾਲਕ ਨੂੰ ਮਿਲਣ ਹੋਟਲ ਗਈਆਂ ਸਨ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੈ। ਜਦੋਂ ਐਡਲਟ ਵੀਡੀਓ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਪਰ ਇਸ ਤੋਂ ਬਾਅਦ ਮਹਿਲਾਵਾਂ ਨੂੰ ਹੈਵੀ ਡਰੱਗਸ ਦੇ ਡੋਜ਼ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਾਈਆਂ ਗਈਆਂ ਤੇ ਉਨ੍ਹਾਂ ਨੂੰ ਆਨਲਾਈਨ ਸ਼ੇਅਰ ਕੀਤਾ ਗਿਆ, ਜਿਨ੍ਹਾਂ ਵਿਚ ਉਨ੍ਹਾਂ ਦੀ ਪਛਾਣ ਵੀ ਉਜਾਗਰ ਕਰ ਦਿੱਤੀ ਗਈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..