ਨਿਆਮੇ (Nri Media) : ਅਫਰੀਕੀ ਦੇਸ਼ ਨਾਈਜਰ ਵਿੱਚ ਇੱਕ ਫੌਜੀ ਕੈਂਪ 'ਤੇ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਹਮਲਾ ਬੋਲ ਦਿੱਤਾ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਜਦਕਿ ਮੁਕਾਬਲੇ ਵਿੱਚ 63 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਸੁਲੇਮਾਨੀ ਗਾਜੋਬੀ ਨੇ ਟੈਲੀਵਿਜ਼ਨ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਮਾਲੀ ਦੀ ਸਰਹੱਦ ਨਾਲ ਲੱਗਦੇ ਬੇਹੱਦ ਸੰਵੇਦਨਸ਼ੀਲ ਇਲਾਕੇ ਵਿੱਚ ਹੋਇਆ। ਹਮਲਾਵਰ ਕਾਰਾਂ ਤੇ ਮੋਟਰਸਾਈਕਲਾਂ 'ਤੇ ਆਏ ਸਨ। ਇਹ ਘਟਨਾ ਪੱਛਮੀ ਤਿਲਾਬੇਰੀ ਦੇ ਚਿਨੇਗੋਦਾਰ ਖੇਤਰ ਵਿੱਚ ਵਾਪਰੀ।
ਇਹ ਇਲਾਕਾ ਬੁਰਕਿਨਾ ਫਾਸੋ ਦੀ ਸਰਹੱਦ ਨਾਲ ਲੱਗਦਾ ਹੈ ਜਿਥੇ ਪਹਿਲਾ ਹੀ ਕਈ ਅੱਤਵਾਦੀ ਹਮਲੇ ਦੇਖੇ ਗਏ ਹਨ। ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਾਈਜਰ ਹਵਾਈ ਫੌਜ ਅਤੇ ਸਹਿਯੋਗੀਆਂ ਦੀ ਮਦਦ ਨਾਲ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ। ਉਥੇ ਹੀ ਮੁਕਾਬਲੇ ਵਿੱਚ 63 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।



