ਨਿਊਜ਼ੀਲੈਂਡ ‘ਚ ਭਾਰਤੀ ਨੇ ਹਾਸਲ ਕੀਤਾ ਹਾਈ ਕਮਿਸ਼ਨਰ ਦਾ ਦਰਜਾ

by mediateam

2 ਮਾਰਚ, ਸਿਮਰਨ ਕੌਰ- (NRI MEDIA) :


ਮੀਡਿਆ ਡੈਸਕ (ਸਿਮਰਨ ਕੌਰ) : ਨਿਊਜ਼ੀਲੈਂਡ ਦੇ ਸੂਬੇ ਵਲਿੰਗਟਨ 'ਚ ਭਾਰਤੀ ਵਿਅਕਤੀ ਮੁਕਤੇਸ਼ ਕੁਮਾਰ ਪ੍ਰਦੇਸ਼ੀ ਨੂੰ ਉਹ ਕਮਿਸ਼ਨਰ ਵਜੋਂ ਚੁਣ ਲਿਆ ਗਿਆ ਹੈ | ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਆਪਣੀ ਵੈੱਬਸਾਈਟ 'ਤੇ ਵੀ ਕਰ ਦਿੱਤੀ ਹੈ। ਉਹ ਜੂਨ-ਜੁਲਾਈ 'ਚ ਆਪਣਾ ਅਹੁਦਾ ਸੰਭਾਲ ਸਕਦੇ ਹਨ। ਉਹ ਅਪ੍ਰੈਲ 2016 ਤੋਂ ਮੈਕਸੀਕੋ ਦੇ ਅੰਬੈਸਡਰ ਚਲੇ ਆ ਰਹੇ ਹਨ।


ਇਸ ਤੋਂ ਪਹਿਲਾਂ ਉਹ ਉਥੇ 1993-95 ਵਿਚ ਤੀਜੇ ਅਤੇ ਦੂਜੇ ਸੈਕਟਰੀ ਰਹਿ ਚੁੱਕੇ ਹਨ। ਪ੍ਰਦੇਸ਼ੀ ਭਾਰਤ ਦੇ ਚੀਫ ਪਾਸਪੋਰਟ ਅਫਸਰ ਵੀ ਰਹਿ ਚੁੱਕੇ ਹਨ। ਉਹ ਪਾਸਪੋਰਟ ਸੇਵਾ ਪ੍ਰਾਜੈਕਟ ਦੇ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਜਕਾਰਤਾ ਵਿਖੇ ਵੀ ਉਹ ਡਿਪਟੀ ਹੈੱਡ ਰਹਿ ਚੁੱਕੇ ਹਨ।


ਉਹਨਾਂ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ। ਸਪੈਨਿਸ਼ ਵਿਚ ਵੀ ਉਨ੍ਹਾਂ ਯੂਨੀਵਰਸਿਟੀ ਆਫ ਮੈਕਸੀਕੋ ਤੋਂ ਐਡਵਾਂਸ ਡਿਪਲੋਮਾ ਕੀਤਾ ਹੈ।  ਜ਼ਿਕਰਯੋਗ ਹੈ ਕਿ ਮੁਕਤੇਸ਼ ਦੀ ਪਤਨੀ ਰਾਖੀ ਪ੍ਰਦੇਸ਼ੀ ਅਤੇ ਉਸਦੀਆਂ ਦੋ ਬੇਟੀਆਂ ਵੀ ਹਨ | 

More News

NRI Post
..
NRI Post
..
NRI Post
..