RBI ਦੇ ਨਵੇਂ ਡਿਪਟੀ ਗਵਰਨਰ ਬਣੇ ਮਾਇਕਲ ਪਾਤਰਾ

by mediateam

ਨਵੀਂ ਦਿੱਲੀ (Nri Media) : ਮਾਇਕਲ ਪਾਤਰਾ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਆਰਬੀਆਈ ਦੇ ਮੌਜੂਦਾ ਕਾਰਜਕਾਰੀ ਨਿਰਦੇਸ਼ਕ ਪਾਤਰਾ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ।ਇਹ ਅਹੁਦਾ ਲਗਭਗ 6 ਮਹੀਨੇ ਪਹਿਲਾਂ ਵਿਰਲ ਆਚਾਰਿਆ ਦੇ ਅਸਤੀਫ਼ੇ ਤੋਂ ਬਾਅਦ ਤੋਂ ਖ਼ਾਲੀ ਪਿਆ ਹੋਇਆ ਸੀ। ਕੈਬਿਨੇਟ ਦੀ ਨਿਯੁਕਤੀ ਕਮੇਟੀ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਪਾਤਰਾ ਨੂੰ 3 ਸਾਲ ਲਈ ਨਿਯੁਕਤ ਕੀਤਾ ਗਿਆ ਹੈ। ਪਾਤਰਾ ਨੇ ਆਚਾਰਿਆ ਦੀ ਥਾਂ ਲਈ, ਜਿੰਨ੍ਹਾਂ ਨੇ ਪਿਛਲੇ 23 ਜੁਲਾਈ ਨੂੰ ਅਹੁਦੇ ਨੂੰ ਛੱਡਿਆ ਸੀ।

ਪਾਤਰਾ ਭਾਰਤੀ ਰਿਜ਼ਰਵ ਬੈਂਕ ਵਿੱਚ ਚੌਥੇ ਡਿਪਟੀ ਗਵਰਨਰ ਦੇ ਰੂਪ ਵਜੋਂ ਅਹੁਦਾ ਸਾਂਭਣਗੇ। ਉਹ ਸੰਭਵ ਤੌਰ ਉੱਤੇ ਆਚਾਰਿਆ ਵੱਲੋਂ ਸੰਚਾਲਿਤ ਮੌਦਰਿਕ ਨੀਤੀ ਦਾ ਕਾਰਜ਼ਭਾਰ ਸਾਂਭਣਗੇ। ਉਹ ਸਾਰੇ ਮਹੱਤਵਪੂਰਨ ਮੌਦਰਿਕ ਨੀਤੀ ਕਮੇਟੀ ਵਿੱਚ ਵੀ ਸ਼ਾਮਲ ਹੋਣਗੇ, ਜੋ ਵਿਆਜ਼ ਦਰ ਉੱਤੇ ਫ਼ੈਸਲਾ ਲੈਂਦੀ ਹੈ।ਪਾਤਰਾ ਉਨ੍ਹਾਂ ਉਮੀਦਵਾਰਾਂ ਵਿੱਚੋਂ ਇੱਕ ਹਨ, ਜਿੰਨ੍ਹਾਂ ਦਾ ਵਿੱਤ ਮੰਤਰਾਲੇ ਦੀ ਕਮੇਟੀ ਨੇ ਇੰਟਰਵਿਊ ਲਿਆ ਸੀ। ਕਮੇਟੀ ਵਿੱਚ ਬੈਕਿੰਗ ਅਤੇ ਵਿੱਤ ਸਕੱਤਰ ਰਾਜੀਵ ਕੁਮਾਰ ਸ਼ਾਮਲ ਸਨ। ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਪਾਤਰਾ ਦੇ ਨਾਂਅ ਉੱਤੇ ਮੋਹਰ ਲਾਈ ਹੈ।

ਇਸ ਅਹੁਦੇ ਉੱਤੇ ਰਿਵਾਇਤੀ ਰੂਪ ਨਾਲ ਕੇਂਦਰੀ ਬੈਂਕ ਤੋਂ ਬਾਹਰ ਦੇ ਅਰਥ-ਸ਼ਾਸਤਰੀਆਂ ਦੀ ਚੋਣ ਹੁੰਦੀ ਰਹੀ ਹੈ। ਆਚਾਰਿਆ ਤੋਂ ਪਹਿਲਾਂ ਇਸ ਅਹੁਦੇ ਉੱਤੇ ਉਰਜਿੱਤ ਪਟੇਲ ਸਨ, ਜਿੰਨ੍ਹਾਂ ਨੂੰ ਬਾਅਦ ਵਿੱਚ ਗਵਰਨਰ ਬਣਾ ਦਿੱਤਾ ਗਿਆ। 2017 ਵਿੱਚ ਆਰਬੀਆਈ ਦੇ ਨਾਲ ਕਰਿਅਰ ਸ਼ੁਰੂ ਕਰਨ ਵਾਲੇ ਮਾਇਕਲ ਪਾਤਰਾ ਦੀ ਮੌਦਰਿਕ ਨੀਤੀ ਨੂੰ ਲੈ ਕੇ ਸੋਚ ਆਰਬੀਆਈ ਗਵਰਨਰ ਸ਼ਕਤੀ ਕਾਂਤ ਦਾਸ ਨਾਲ ਮੇਲ ਖਾਂਦੀ ਹੈ। ਦਾਸ ਦੇ ਦਸੰਬਰ 2018 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਰੈਪੋ ਰੇਟ ਵਿੱਚ ਲਗਾਤਾਰ 3 ਵਾਰ ਹੋਈ ਕਟੌਤੀ ਵਿੱਚ ਪਾਤਰਾ ਨੇ ਹਮੇਸ਼ਾ ਪੱਖ ਵਿੱਚ ਮਤਦਾਨ ਕੀਤਾ ਹੈ।

More News

NRI Post
..
NRI Post
..
NRI Post
..