ਨਿਰਭਯਾ ਕੇਸ : ਦੋਸ਼ੀਆਂ ਨੂੰ ਨਹੀਂ ਹੋਵੇਗੀ 22 ਜਨਵਰੀ ਨੂੰ ਫਾਂਸੀ

by mediateam

ਨਵੀਂ ਦਿੱਲੀ (Nri Media) : ਨਿਰਭਯਾ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿੱਚ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਹੈ। ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਹੋਵੇਗੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ। ਕੋਰਟ ਨੇ ਇਸਤਗਾਸਾ ਪੱਖ ਦੀ ਦਲੀਲ ਮੰਨਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਨ੍ਹਾਂ ਦੀ ਦਇਆ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਹਾਲਾਂਕਿ ਦਿੱਲੀ ਦੇ ਉੱਪਰਾਜਪਾਲ ਨੇ ਦੋਸ਼ੀਆਂ ਦੀ ਦਇਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। 

ਕੋਰਟ ਨੇ ਕਿਹਾ ਕਿ ਦਇਆ ਪਟੀਸ਼ਨ ਪੈਂਡਿੰਗ ਹੋਣ ਫਾਂਸੀ ਦੀ ਸਜ਼ਾ 'ਤੇ ਰੋਕ ਲੱਗ ਗਈ ਹੈ। ਕੋਰਟ ਹੁਣ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਨਵੀਂ ਤਰੀਕ 'ਤੇ ਵਿਚਾਰ ਕਰੇਗਾ। ਦਸਣਯੋਗ ਹੈ ਕਿ ਨਿਰਭਯਾ ਦੇ ਇਕ ਦੋਸ਼ੀ ਮੁਕੇਸ਼ ਨੇ ਦਇਆ ਪਟੀਸ਼ਨ ਦਾਖਲ ਕੀਤੀ ਹੋਈ ਹੈ। ਮੁਕੇਸ਼ ਦੀ ਦਇਆ ਪਟੀਸ਼ਨ ਗ੍ਰਹਿ ਮੰਤਰਾਲੇ ਕੋਲ ਭੇਜੀ ਗਈ ਹੈ। ਛੇਤੀ ਹੀ ਪਟੀਸ਼ਨ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਪਟਿਆਲਾ ਹਾਊਸ ਕੋਰਟ ਨੇ ਹੀ ਫਾਂਸੀ ਦੀ ਸਜ਼ਾ ਲਈ ਡੈੱਥ ਵਾਰੰਟ ਜਾਰੀ ਕਰਦੇ ਹੋਏ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ 'ਤੇ ਲਟਕਾਉਣ ਦਾ ਸਮਾਂ ਤੈਅ ਕੀਤਾ ਸੀ। 

More News

NRI Post
..
NRI Post
..
NRI Post
..