ਬਰੈਂਪਟਨ ‘ਚ ਮ੍ਰਿਤਕ ਮਿਲੀ 28 ਸਾਲਾਂ ਔਰਤ ਦੇ ਸਾਬਕਾ ਪਤੀ ਦਾ ਗ੍ਰਿਫਤਾਰੀ ਵਾਰੰਟ ਜਾਰੀ

by

ਬਰੈਂਪਟਨ (Nri Media) : ਬਰੈਂਪਟਨ 'ਚ ਇਕ ਹਫਤੇ ਪਹਿਲਾ ਟੋਰਾਂਟੋ ਦੀ 28 ਸਾਲਾਂ ਔਰਤ ਮ੍ਰਿਤਕ ਮਿਲੀ ਸੀ, ਜਿਸ ਦੇ ਸਾਬਕਾ ਪਤੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਪੀਲ ਰੀਜਨਲ ਪੁਲਿਸ ਨੂੰ ਲਗਭਗ ਸਵੇਰੇ 5:45 ਵਜੇ ਕੁਈਨ ਸਟ੍ਰੀਟ ਅਤੇ ਹਾਈਵੇਅ 50 ਦੇ ਨੇੜੇ Nexus Avenue ਬੁਲਾਇਆ ਗਿਆ ਸੀ। ਟੋਰਾਂਟੋ ਪੁਲਿਸ ਦੇ ਮੁਤਾਬਕ ਪੀੜਤ ਦੀ ਪਛਾਣ ਹੀਰਾਲ ਪਟੇਲ ਵਜੋਂ ਹੋਈ ਹੈ। 

ਜਿਸ ਨੂੰ ਆਖਰੀ ਵਾਰ ਸਵੇਰੇ 11 ਵਜੇ, ਸ਼ਨੀਵਾਰ ਦੀ ਰਾਤ ਇਸਲਿੰਗਟਨ ਐਵੀਨਿਊ, Steeles Avenue ਵੈਸਟ ਦੇ ਖੇਤਰ ਵਿੱਚ ਦੇਖਿਆ ਗਿਆ ਸੀ। ਦਸਣਯੋਗ ਹੈ ਕਿ ਪੀਲ ਪੁਲਿਸ ਨੇ ਹੁਣ ਮ੍ਰਿਤਕਾ ਦੇ ਸਾਬਕਾ ਪਤੀ 36 ਸਾਲਾ ਰਾਕੇਸ਼ਭਾਈ ਪਟੇਲ ਲਈ ਫਰਸਟ-ਡਿਗਰੀ ਕਤਲ ਦਾ ਵਾਰੰਟ ਜਾਰੀ ਕੀਤਾ ਹੈ। 

ਪੁਲਿਸ ਉਸ ਨੂੰ ਸਲਾਹ ਦਿਤੀ ਹੈ ਕਿ ਉਹ ਵਕੀਲ ਨਾਲ ਸੰਪਰਕ ਕਰ ਖੁਦ ਨੂੰ ਪੁਲਿਸ ਹਵਾਲੇ ਕਰ ਦਵੇ। ਗੋਰਤਲਬ ਹੈ ਕਿ ਪਟੇਲ ਸਿਲਵਰ ਰੰਗ ਦੀ Honda Civic ਵਿਚ ਘੁੰਮਦਾ ਹੈ ਜਿਸ ਦੀ ਲਾਇਸੰਸ ਪਲੇਟ CDMP042 ਹੈ।

More News

NRI Post
..
NRI Post
..
NRI Post
..