ਬ੍ਰਿਟਿਸ਼ ਸੰਸਦ ਨੇ ਆਖਰਕਾਰ ਬ੍ਰੇਕਜਿਟ ਬਿੱਲ ਨੂੰ ਦਿੱਤੀ ਮਨਜ਼ੂਰੀ , 31 ਜਨਵਰੀ ਡੈੱਡਲਾਈਨ

by mediateam

ਲੰਦਨ , 23 ਜਨਵਰੀ ( NRI MEDIA )

ਬ੍ਰਿਟੇਨ ਦੀ ਸੰਸਦ ਨੇ ਆਖਰਕਾਰ ਬ੍ਰੇਕਜਿਟ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ , ਇਸਦੇ ਨਾਲ ਹੀ ਬ੍ਰਿਟੇਨ ਦੇ ਯੂਰਪੀਅਨ ਯੂਨੀਅਨ (ਈਯੂ) ਤੋਂ ਵੱਖ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ , ਹੁਣ, ਬ੍ਰਿਟੇਨ ਦੀ ਮਹਾਰਾਣੀ ਦੀ ਮਨਜ਼ੂਰੀ ਨਾਲ, ਇਹ ਬਿੱਲ ਰਸਮੀ ਤੌਰ 'ਤੇ ਕਾਨੂੰਨ ਦਾ ਰੂਪ ਧਾਰਨ ਕਰੇਗਾ , ਬ੍ਰਿਟੇਨ 31 ਜਨਵਰੀ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਆ ਜਾਵੇਗਾ ,  ਬ੍ਰੇਕਜਿਟ ਬਿੱਲ ਨੂੰ ਮਨਜ਼ੂਰੀ ਦੇਣਾ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ |


ਜ਼ਿਕਰਯੋਗ ਹੈ ਕਿ ਯੂਕੇ ਦੀ ਸੰਸਦ ਦੇ ਹੇਠਲੇ ਸਦਨ, ਹਾਉਸ ਆਫ ਕਾਮਨਜ਼ ਨੇ ਈਯੂ ਤੋਂ ਬਾਹਰ ਨਿਕਲਣ ਸੰਬੰਧੀ ਬ੍ਰੇਕਜਿਟ ਬਿੱਲ ਉੱਤੇ ਪਹਿਲਾਂ ਹੀ ਮੋਹਰ ਲਗਾ ਦਿੱਤੀ ਸੀ , ਹੁਣ ਇਸ ਬਿੱਲ ਨੂੰ ਸੰਸਦ ਦੇ ਉਪਰਲੇ ਸਦਨ ਹਾਉਸ ਆਫ ਲਾਰਡਜ਼ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ , ਇਸ ਬਿੱਲ ਬਾਰੇ ਉਪਰਲੇ ਸਦਨ ਵਿਚ ਕਾਫ਼ੀ ਚਰਚਾ ਹੋਈ ਸੀ ਅਤੇ ਕੁਝ ਸੁਝਾਅ ਵੀ ਦਿੱਤੇ ਗਏ ਸਨ ,  ਇਨ੍ਹਾਂ ਵਿਚ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਅਤੇ ਬਾਲ ਸ਼ਰਨਾਰਥੀਆਂ ਦੇ ਅਧਿਕਾਰਾਂ ਨਾਲ ਜੁੜੇ ਕੁਝ ਬਦਲਾਅ ਸ਼ਾਮਲ ਸਨ, ਪਰ ਇਸ ਵਾਰ ਸਦਨ ਵਿਚ ਵਿਚਾਰ ਵਟਾਂਦਰੇ ਦੌਰਾਨ ਸੁਝਾਏ ਗਏ ਪੰਜ ਸੁਝਾਵਾਂ, ਜਿਨ੍ਹਾਂ ਵਿਚ ਬਾਲ ਰਫਿਉਜੀ ਸ਼ਾਮਲ ਹਨ ਨੂੰ ਰੱਦ ਕਰ ਦਿੱਤਾ ਗਿਆ ਹੈ।

ਹੁਣ 31 ਜਨਵਰੀ ਨੂੰ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ , ਇਸਦੇ ਲਈ, 10 ਡਾਉਨਿੰਗ ਸਟ੍ਰੀਟ ਵਿਖੇ ਇੱਕ ਵੱਡੀ ਘੜੀ ਰਾਹੀਂ ਕਾਉਂਟ ਡਾਉਨ ਵੀ ਸ਼ੁਰੂ ਕੀਤਾ ਗਿਆ  , ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬ੍ਰੈਬ੍ਰੇਕਜਿਟ ਤੋਂ ਠੀਕ ਪਹਿਲਾਂ ਸਥਾਨਕ ਸਮੇਂ ਅਨੁਸਾਰ ਰਾਤ 11 ਵਜੇ ਦੇਸ਼ ਨੂੰ ਸੰਬੋਧਨ ਕਰਨਗੇ , ਇਸ ਤੋਂ ਪਹਿਲਾਂ ਉਹ ਮੰਤਰੀ ਮੰਡਲ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਨਗੇ , ਉਹ ਸਕਾਟਲੈਂਡ, ਉੱਤਰੀ ਆਇਰਲੈਂਡ ਅਤੇ ਵੇਲਜ਼ ਸਮੇਤ ਬ੍ਰਿਟੇਨ ਦੇ ਸਾਰੇ ਹਿੱਸਿਆਂ ਵਿਚ ਏਕਤਾ ਦਾ ਸੰਦੇਸ਼ ਦੇਣ ਲਈ ਇਹ ਬੈਠਕ ਕਰਨਗੇ , ਬ੍ਰੇਕਜਿਟ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਦੇਸ਼ ਵਿਚ ਕਾਫੀ ਖੁਸ਼ੀਆਂ ਹਨ ਹਾਲਾਂਕਿ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।

More News

NRI Post
..
NRI Post
..
NRI Post
..