ਕੈਨੇਡਾ : ਟਰੋਂਟੋ ‘ਚ ਭਾਰਤੀ ਵਿਦਿਆਰਥਣ ‘ਤੇ ਚਾਕੂ ਨਾਲ ਹਮਲਾ

by

ਟੋਰਾਂਟੋ (Nri Media) : ਕੈਨੇਡਾ ਦੇ ਟੋਰਾਂਟੋ ਵਿੱਚ ਇਕ ਭਾਰਤੀ ਵਿਦਿਆਰਥਣ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਵਿਦਿਆਰਥਣ ਤਾਮਿਲਨਾਡੂ ਦੀ ਰਹਿਣ ਵਾਲੀ ਹੈ। ਵਿਦਿਆਰਥਣ ਰਾਚੇਲ ਐਲਬਰਟ ਨੂੰ ਸਨੀਬਰੂਕ ਹੈਲਥ ਸਾਇੰਸ ਸੈਂਟਰ ਦੀ ਕੇਅਰ ਯੂਨਿਟ ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਯਾਰਕ ਯੂਨੀਵਰਸਿਟੀ 'ਚ ਮਾਸਟਰ ਦੀ ਵਿਦਿਆਰਥਣ ਰਚੇਲ ਐਲਬਰਟ ਆਪਣੇ ਕੈਂਪਸ ਦੇ ਨਜ਼ਦੀਕ ਸੈਰ ਕਰ ਰਹੀ ਸੀ। ਇਸ ਦੌਰਾਨ ਕਿਸੇ ਅਣਪਛਾਤੇ ਹਮਲਾਵਰ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਉਸ ਨੂੰ ਚਾਕੂ ਮਾਰਿਆ ਤੇ ਉਸਨੂੰ ਘਸੀਟਿਆ। 

ਪੁਲਿਸ ਨੇ ਅਣਪਛਾਤੇ ਵਿਅਕਤੀ ਦਾ ਪਤਾ ਲਗਾਉਣ ਲਈ ਲੋਕਾਂ ਦੀ ਮਦਦ ਮੰਗੀ ਹੈ। ਪੁਲਿਸ ਨੇ ਹਮਲਾਵਰ ਦਾ ਸਕੈੱਚ ਤਿਆਰ ਕਰ ਲਿਆ ਹੈ। ਇਸ ਘਟਨ ’ਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਭਾਰਤੀ ਵਿਦਿਆਰਥਣ ਉੱਤੇ ਜਾਨਲੇਵਾ ਹਮਲੇ ‘ਤੇ ਚਿੰਤਾ ਜ਼ਾਹਰ ਕੀਤੀ ਤੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਵਿਦਿਆਰਥਣ ਦੇ ਪਰਿਵਾਰ ਨੂੰ ਵੀਜ਼ਾ ਮੁਹੱਈਆ ਕਰਵਾਉਣ 'ਚ ਮਦਦ ਕਰਨ ਦੇ ਨਿਰਦੇਸ਼ ਦਿੱਤੇ।


ਡਾ. ਜੈਸ਼ੰਕਰ ਨੇ ਇਥੇ ਟਵੀਟ ਕੀਤਾ ਕਿ ਟੋਰਾਂਟੋ ਚ ਰਾਚੇਲ ਐਲਬਰਟ ਉੱਤੇ ਜਾਨਲੇਵਾ ਹਮਲੇ ਦੀ ਖ਼ਬਰ ਸੁਣ ਕੇ ਉਹ ਹੈਰਾਨ ਹਨ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਪੀੜਤ ਦੇ ਪਰਿਵਾਰ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰਨ ਲਈ ਕਹਿ ਰਹੇ ਹਨ। ਪਰਿਵਾਰਕ ਮੈਂਬਰ +91 9873983884 ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੀੜਤ ਦੇ ਇਕ ਰਿਸ਼ਤੇਦਾਰ ਨੇ ਵਿਦੇਸ਼ ਮੰਤਰੀ ਨੂੰ ਟਵਿੱਟਰ ‘ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਸੀ।

More News

NRI Post
..
NRI Post
..
NRI Post
..