ਕੋਰੋਨਾ ਵਾਇਰਸ ਨਾਲ ਹੁਣ ਤਕ 41 ਲੋਕਾਂ ਦੀ ਮੌਤ, ਆਸਟ੍ਰੇਲੀਆ ‘ਚ ਮਿਲਿਆ ਪਹਿਲਾ ਮਰੀਜ਼

by mediateam

ਵੈੱਬ ਡੈਸਕ (Nri Media) : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਇਸ ਬਿਮਾਰੀ ਨਾਲ ਹੁਣ ਤਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਮੈਲਬੌਰਨ ਆਇਆ ਇਕ ਵਿਅਕਤੀ ਇਸ ਰੋਗ ਤੋਂ ਪੀੜਤ ਪਾਇਆ ਗਿਆ ਹੈ ਤੇ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਹ ਇਕ ਹਫ਼ਤਾ ਪਹਿਲੇ ਚੀਨ ਤੋਂ ਆਇਆ ਸੀ।

ਉਹ ਨਿਮੋਨੀਆ ਤੋਂ ਪੀੜਤ ਹੈ ਪ੍ਰੰਤੂ ਉਸ ਦੀ ਹਾਲਤ ਸਥਿਰ ਹੈ। ਚੀਨ ਤੋਂ ਸਿਡਨੀ ਪਰਤੇ ਤਿੰਨ ਲੋਕਾਂ ਦਾ ਟੈਸਟ ਵੀ ਪਾਜ਼ੀਟਿਵ ਪਾਇਆ ਗਿਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਦੇ ਵੱਖਰੇ ਵਾਰਡ ਵਿਚ ਰੱਖ ਕੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

More News

NRI Post
..
NRI Post
..
NRI Post
..