ਸਾਇੰਸ ਸਿਟੀ (ਇੰਦਰਜੀਤ ਸਿੰਘ) : ਮਨੁੱਖੀ ਜ਼ਿੰਦਗੀ ਨਾਲ ਸਬੰਧਤ ਬਹੁਤ ਸਾਰੇ ਖੇਤਰਾਂ ਜਿਵੇਂ ਕਿ ਸ਼ਿਕਾਰ ,ਪੁਲਿਸ ਤੇ ਮਿਲਟਰੀ, ਪੁਲਾੜ ਅਤੇ ਮੈਡੀਕਲ ਤੋਂ ਇਲਾਵਾ ਜਿਹਨਾਂ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਦੀ ਜ਼ਿੰਦਗੀ ਵਿਚ ਕੁੱਤਾ ਅਹਿਮ ਰੋਲ ਅਦਾ ਕਰ ਰਿਹਾ ਹੈ। ਲਾਇਕਾ (ਡਾਗ) ਪਹਿਲਾ ਜਾਨਵਰ ਹੈ, ਜਿਹੜਾ ਕਿ ਪੁਲਾੜ ਵਿਚ ਧਰਤੀ ਦੇ ਪੱਥ 'ਤੇ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬ੍ਰਿਗੇਡੀਅਰ ਏ.ਐਸ ਬਜਾਜ ਮੁੱਖ ਸਿਲੈਕਸ਼ ਬੋਰਡ ਕਪੂਰਥਲਾ ਨੇ- ਸਾਇੰਸ ਸਿਟੀ ਵਿਖੇ ਕਰਵਾਏ ਗਏ 11ਵੇਂ ਤੇ 12ਵੇਂ ਡੋਗ ਸ਼ੋਅ ਦੌਰਾਨ ਕੀਤਾ।ਉਨ•ਾ ਕਿਹਾ ਕਿ ਇਸ ਜਾਨਵਰ ਦੀ ਜੇਕਰ ਅਸੀਂ ਇਸ ਦੀ ਸੁੰਘਣ ਸ਼ਕਤੀ ਦੀ ਗੱਲ ਕਰੀਏ ਤਾਂ ਇਸ ਦੀ ਸੁੰਘਣ ਸ਼ਕਤੀ ਮਨੁੱਖ ਨਾਲੋਂ 10 ਹਜ਼ਾਰ ਗੁਣਾ ਜ਼ਿਆਦਾ ਹੈ। ਇਹਨਾਂ ਨੂੰ ਟਰੇਨਿੰਗ ਦੇਕੇ ਕਈ ਤਰ•ਾਂ ਦੇ ਅਪਰਾਧਿਕ ਘਟਨਾਵਾਂ ਜਿਵੇੱ ਕਿ ਚੋਰੀਆਂ, ਧਮਾਕੇ ਅਤੇ ਗੈਰ-ਕਾਨੂੰਨੀ ਨਸ਼ਿਆਂ ਆਦਿ ਮਾਮਲਿਆਂ ਦਾ ਪਤਾ ਲਗਾਇਆ ਜਾਂਦਾ ਹੈ। ਇਸ ਮੌਕੇ ਕਰਵਾਏ ਗਏ ਕੁੱਤਿਆਂ ਦੇ ਮੁਕਾਬਲੇ ਇਸ ਪ੍ਰਕਾਰ ਰਹੇ : ਰਿੰਗ-1 ਰੋਟਵੀਲ•ਰ ਨੇ 10000 ਰੁਪਏ ਦਾ ਪਹਿਲਾ ਇਨਾਮ ਜਰਮਨ ਸ਼ੈਫ਼ਡ ਨੇ 6000 ਰੁਪਏ ਦਾ ਦੂਸਰਾ ਇਨਾਮ ਅਤੇ ਸੈਮਿÀਡ ਨੇ 3000 ਰੁਪਏ ਦਾ ਤੀਸਰਾ ਇਨਾਮ ਜਿੱਤਿਆ।
ਰਿੰਗ -2 ਵਿਚ ਸੈਮਿÀਡ ਨੇ 10000 ਰੁਪਏ ਦਾ ਪਹਿਲਾ, ਜਰਮਨ ਸ਼ੈਫ਼ਡ ਨੇ 6000 ਹੁਪਏ ਦਾ ਦੂਜਾ ਇਨਾਮ ਅਤੇ ਲੈਬਰੇਡੋਰ ਨੇ 3000 ਰੁਪਏ ਦਾ ਤੀਸਰਾ ਇਨਾਮ ਜਿੱਤਿਆ।ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਸਥਾਨਕ ਵਰਤੋਂ ਵਿਚ ਆਉਣ ਵਾਲੇ ਜਾਨਵਰ ਅਤੇ ਪੇਡ -ਪੌਦਿਆਂ ਦਾ ਮੁਨੱਖੀ ਸੱਭਿਅਤਾ ਅਤੇ ਸੱਭਿਆਚਾਰ ਵਿਚ ਬਹੁਤ ਅਹਿਮ ਰੋਲ ਹੈ।ਇਸ ਸਮੇਂ ਸਭ ਤੋਂ ਵੱਧ ਲੋੜ ਕੁੱਤਿਆਂ ਦੇ ਜੀਨਜ਼ ਪੂਲ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਦੀ ਹੈ ਕਿਉਂ ਇਹਨਾਂ ਦੀ ਵਰਤੋਂ ਸਾਡੇ ਵਲੋਂ ਆਰਥਿਕ, ਵਾਤਾਵਰਣ ਸੰਤੁਲਨ ਅਤੇ ਸੱਭਿਆਚਾਰਕ ਕਦਰਾਂ -ਕੀਮਤਾਂ ਲਈ ਕੀਤੀ ਜਾਂਦੀ ਹੈ।ਕੁੱਤਿਆਂ ਦੀਆਂ ਬਹੁਤ ਸਾਰੀਆਂ ਨਸਲਾਂ ਕੰਮਕਾਜ਼, ਸ਼ਿਕਾਰ ਖੇਡਣ ਅਤੇ ਖਡੌਣਿਆਂ ਲਈ ਵੀ ਵਰਤੀਆਂ ਜਾਂਦੀਆਂ ਹਨ। ਵਿਸ਼ਵ ਕੈਨਨ ਸੰਸਥਾਂ ਵਲੋਂ ਦੁਨੀਆਂ ਵਿਚ ਵੱਡੀ ਪੱਧਰ 'ਤੇ 339 ਕੁੱਤਿਆਂ ਦੀ ਨਸਲਾਂ ਰਜਿਸਟਰ ਕੀਤੀਆਂ ਗਈਆਂ ਹਨ, ਜਿਹਨਾਂ ਨੂੰ 10 ਗਰੁੱਪਾ ਵਿਚ ਰੱਖਿਆ ਗਿਆ ਹੈ।ਇਹਨਾਂ ਵਿਚੋਂ ਕਾਰਵੈਨ ਹਾਊਂਡ,ਸੈਂਟਲ ਹਾਊਂਡ, ਰਾਜਾਪਾਲੇਅਮ ਹਾਊਡ, ਰਾਮਪੁਰ ਹਾਊਂਡ, ਵੈਂਜਰੀ ਹਾਊਂਡ, ਇੰਡੀਅਨ ਮਾਸਟਿਫ਼, ਇੰਡੀਅਨ ਪੈਰਾ ਡਾਗ, ਹਿਮਾਲਿਅਨ ਸ਼ੀਪ, ਬੁਲ ਕੁੱਤਾ ਆਦਿ ਦੇਸੀ ਨਸਲਾ ਹਨ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਪੂਰੇ ਦੁਨੀਆਂ ਵਿਚ 100 ਕਰੋੜ ਦੀ ਗਿਣਤੀ ਵਿਚ ਕੁੱਤੇ ਪਾਏ ਜਾਂਦੇ ਹਨ। ਇਹਨਾਂ ਵਿਚੋਂ ਇੱਕਲੇ ਭਾਰਤ ਵਿਚ 6 ਕਰੋੜ ਦੀ ਗਿਣਤੀ ਇਸ ਪਾਲਤੂ ਜਾਨਵਰ ਦੀ ਪਾਈ ਜਾਂਦੀ ਹੇ। ਕਹਿਣ ਨੂੰ ਤਾਂ ਇਹ ਇਕ ਨਸਲ ਹੈ ਪਰ ਅਨੁਵੰਸ਼ਕ ਤੌਰ 'ਤੇ ਕਈ ਜਿਵੇਂ ਰੰਗ, ਆਕਾਰ ਅਤੇ ਕੱਦ ਦੇ ਆਧਾਰ 'ਤੇ ਇਹਨਾਂ ਵਿਚ ਵਿਭਿੰਨਤਾ ਪਾਈ ਜਾਂਦੀ ਹੈ। ਅਨੁੰਵਾਸ਼ਕ ਵਿਭਿੰਨਤਾ ਪੌਣ-ਪਾਣੀ ਅਤੇ ਜਲਵਾਯੂ ਦੇ ਕਾਰਨ ਹੁੰਦੀ ਹੈ। ਲੋੜ ਇਹਨਾਂ ਦੇ ਨੈਣ-ਨਕਸ਼ਾਂ ਦੇ ਆਧਾਰ 'ਤੇ ਇਹਨਾਂ ਦੀ ਜੈਵਿਕ ਵਿਭਿੰਨਤਾ ਪ੍ਰਤੀ ਜਾਗੂਰਕਤਾ ਪੈਦਾ ਕਰਨ ਦੀ ਹੈ। ਉਨ•ਾ ਕਿਹਾ ਕਿ ਇਸ ਉਦੇਸ਼ ਨੂੰ ਪੂਰਾ ਕਰਨ ਲਈ 11ਵੇਂ ਤੇ 12 ਵੇਂ ਡਾਗ ਸ਼ੋਅ ਅੱਜ ਅਯੋਜਨ ਕੀਤਾ ਗਿਆ ਹੈ। ਉਨ•ਾ ਕਿਹਾ ਕਿ ਸਥਾਨਕ ਵਰਤੋਂ ਵਿਚ ਆਉਣ ਵਾਲੇ ਜਾਨਵਰ ਅਤੇ ਪੇਡ -ਪੌਦਿਆਂ ਦਾ ਮੁਨੱਖੀ ਸੱਭਿਅਤਾ ਅਤੇ ਸੱਭਿਆਚਾਰ ਵਿਚ ਬਹੁਤ ਅਹਿਮ ਰੋਲ ਹੈ।ਇਸ ਸਮੇਂ ਸਭ ਤੋਂ ਵੱਧ ਲੋੜ ਕੁੱਤਿਆਂ ਦੇ ਜੀਨਜ਼ ਪੂਲ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਦੀ ਹੈ ਕਿਉਂ ਇਹਨਾਂ ਦੀ ਵਰਤੋਂ ਸਾਡੇ ਵਲੋਂ ਆਰਥਿਕ, ਵਾਤਾਵਰਣ ਸੰਤੁਲਨ ਅਤੇ ਸੱਭਿਆਚਾਰਕ ਕਦਰਾਂ -ਕੀਮਤਾਂ ਲਈ ਕੀਤੀ ਜਾਂਦੀ ਹੈ।



