ਬਰੈਂਪਟਨ (Nri Media) : ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਕਾਰ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਡਿਕਸੀ ਰੋਡ 'ਤੇ ਵਾਪਰਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਲ ਪੁਲਿਸ ਨੇ ਦੱਸਿਆ ਕਿ ਡਿਕਸੀ ਰੋਡ ਅਤੇ ਕਲਾਰਕ ਬੁਲੇਵਾਰਡ ਖੇਤਰ ਵਿੱਚ ਸਵੇਰੇ ਲਗਭਗ ਢਾਈ ਵਜੇ ਇੱਕ ਕਾਰ ਖੰਭੇ ਨਾਲ ਟਕਰਾ ਗਈ।
ਕਾਰ ਵਿੱਚ ਇੱਕ ਵਿਅਕਤੀ ਸਵਾਰ ਸੀ, ਜੋ ਗੰਭੀਰ ਜ਼ਖਮੀ ਹੋ ਗਿਆ। ਪੀਲ ਪੈਰਾਮੈਡੀਕਸ ਨੇ ਉਸ ਵਿਅਕਤੀ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਖੰਭੇ ਨਾਲ ਟਕਰਾਉਣ ਕਾਰਨ ਕਾਰ ਦੀ ਇੱਕ ਸਾਈਡ ਬੁਰੀ ਤਰਾਂ ਨੁਕਸਾਨੀ ਗਈ। ਪੀਲ ਪੁਲਿਸ ਦੇ ਮੇਜਰ ਕੋਲੀਸ਼ਨ ਬਿਊਰੋ ਦੇ ਅਧਿਕਾਰੀਆਂ ਵੱਲੋਂ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।



