ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੇ ਜਿੱਤੀ 10.8 ਕਰੋਡ਼ ਦੀ ਲਾਟਰੀ

by

ਵੈੱਬ ਡੈਸਕ (Nri Media) : ਪੰਜਾਬੀ ਟਰੱਕ ਡਰਾਈਵਰ ਬਲਜੀਤ ਸਿੰਘ ਗਿੱਲ ਨੇ ਕੈਨੇਡਾ ਵਿੱਚ 2 ਮਿਲੀਅਨ ਡਾਲਰ ਦੀ ਲਾਟਰੀ ਜਿੱਤੀ ਜੋ ਕਿ ਬਲਜੀਤ ਸਿੰਘ 1985 ਵਿੱਚ ਪੰਜਾਬ ਤੋਂ ਕੈਨੇਡਾ ਗਿਆ ਸੀ। ਬਲਜੀਤ ਗਿੱਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਧੀ ਦਾ ਵਿਆਹ ਰੱਖਿਆ ਹੋਇਆ ਸੀ ਤੇ ਲਾਟਰੀ ਜਿੱਤਣ ਨਾਲ ਹੁਣ ਉਹ ਆਪਣੀ ਧੀ ਦਾ ਵਿਆਹ ਧੂਮ-ਧਾਮ ਨਾਲ ਕਰ ਸਕੇਗਾ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੰਜਾਬੀ ਟਰੱਕ ਡਰਾਈਵਰ ਬਲਜੀਤ ਸਿੰਘ ਗਿੱਲ ਕਈ ਸਾਲਾਂ ਤੋਂ ਲਾਟਰੀ ਪਾਉਂਦਾ ਆ ਰਿਹਾ ਸੀ। 

ਇਸ ਵਾਰ ਉਸ ਨੇ 25 ਜਨਵਰੀ ਨੂੰ 'ਬੀਸੀ49' ਲਾਟਰੀ ਪਾਈ ਸੀ। ਬੀਤੇ ਦਿਨ ਜਦੋਂ ਇਹ ਲਾਟਰੀ ਨਿਕਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਕਿਉਂਕਿ ਇਸ ਨਾਲ ਉਸ ਨੇ 2 ਮਿਲੀਅਨ ਡਾਲਰ ਜਿੱਤ ਲਏ ਹਨ। ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ। ਉਸ ਨੂੰ ਪਹਿਲਾਂ ਇਹ ਚਿੰਤਾ ਸਤਾ ਰਹੀ ਸੀ ਕਿ ਉਹ ਵਿਆਹ ਲਈ ਪੈਸਾ ਕਿੱਥੋਂ ਜੋੜੇਗਾ, ਪਰ ਲਾਟਰੀ ਜਿੱਤ ਕੇ ਉਸ ਦੀ ਇਹ ਚਿੰਤਾ ਦੂਰ ਹੋ ਗਈ।

More News

NRI Post
..
NRI Post
..
NRI Post
..