Coronavirus – Air India ਵਲੋਂ ਚੀਨ ਦੀਆਂ ਉਡਾਣਾਂ ਰੱਦ

by mediateam

ਨਵੀਂ ਦਿੱਲੀ (Nri Media) : ਇਸ ਵੇਲੇ ਕੋਰੋਨਾ ਵਾਇਰਸ ਚੀਨ ਸਮੇਤ ਕੋਈ ਹੋਰ ਦੇਸ਼ਾਂ ਲਈ ਜੀ ਦਾ ਜੰਜਾਲ ਬਣਿਆ ਹੋਇਆ ਹੈ। ਕਈ ਦੇਸ਼ਾਂ ਨੇ ਤਾਂ ਚੀਨ ਜਾਣ ਵਾਲੀਆਂ ਫ਼ਲਾਇਟਾਂ ਨੂੰ ਵੀ ਰੱਦ ਕਰ ਦਿੱਤਾ ਹੈ। ਕੌਮੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਵੀ ਦਿੱਲੀ-ਹਾਂਗਕਾਂਗ ਦੀਆਂ ਉਡਾਣਾਂ 8 ਫ਼ਰਵਰੀ ਤੋਂ ਰੱਦ ਕਰ ਦਿੱਤੀਆਂ ਹਨ।

ਏਅਰ ਇੰਡੀਆ ਦੇ ਅਧਿਕਾਰੀ ਨੇ ਕਿਹਾ, "ਕੋਰੋਨਾ ਵਾਇਰਸ ਕਾਰਨ ਏਅਰ ਇੰਡੀਆ 7 ਫ਼ਰਵਰੀ ਅਤੇ ਅਗਲੇ ਦਿਨ ਹਾਂਗਕਾਂਗ ਲਈ ਉਡਾਣਾਂ ਰੱਦ ਕਰਨ ਜਾ ਰਹੀ ਹੈ।" ਜਾਣਕਾਰੀ ਲਈ ਦੱਸ ਦਈਏ ਕਿ ਕੰਪਨੀ ਮੁੰਬਈ-ਦਿੱਲੀ-ਸ਼ੰਘਾਈ ਉਡਾਣਾਂ ਨੂੰ ਪਹਿਲਾਂ ਹੀ 31 ਜਨਵਰੀ ਤੋਂ ਬੰਦ ਕਰ ਚੁੱਕੀ ਹੈ। ਇਸ ਤੋਂ ਇਲਾਵਾ ਇੰਡੀਗੋ ਵੀ ਚੀਨ ਲਈ ਆਪਣੀਆਂ ਉਡਾਣਾਂ ਰੱਦ ਕਰ ਚੁੱਕੀ ਹੈ।

More News

NRI Post
..
NRI Post
..
NRI Post
..