ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ ਦੇ ਨਿਊ ਆਰਲੀਅਨਜ਼ 'ਚ ਭੀੜ ਵਾਲੇ ਰਾਹ 'ਤੇ ਇਕ ਵਾਹਨ ਦੇ ਚਪੇਟ 'ਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਛੇ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਸ਼ਾਨ ਫਰਗਿਊਸਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਐਸਪਲੇਨੇਡ ਐਵੇ ਕੋਲ ਸ਼ਨੀਵਾਰ ਰਾਤ ਨੂੰ ਤਕਰੀਬਨ 8 ਵਜੇ ਹੋਈ ਇਸ ਘਟਨਾ ਦੇ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਲਈ ਸ਼ੱਕੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਨਸ਼ੇ 'ਚ ਸੀ ਜਾਂ ਨਹੀਂ। ਉਸ ਦੀ ਪਛਾਣ ਅਜੇ ਤਕ ਜਨਤਕ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਹਾਦਸੇ 'ਚ ਇਕ ਪੁਰਸ਼ ਅਤੇ ਇਕ ਔਰਤ ਦੀ ਮੌਤ ਹੋ ਗਈ ਹੈ ਅਤੇ ਬਾਕੀ 6 ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।



