ਢੱਡਰੀਆਂ ਵਾਲੇ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ, ਦਰਬਾਰ ਸਾਹਿਬ ‘ਚ ਫੋਨ ਤੇ ਲਗੇਗਾ ਬੈਨ

by mediateam

ਅੰਮ੍ਰਿਤਸਰ (Nri Media) : ਸਾਹਿਬ ਸ੍ਰੀ ਹਰਿ ਰਾਇ ਸਾਹਿਬ ਜੀ ਦੇ ਪਰਕਾਸ਼ ਪੂਰਬ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਸੰਗਤਾ ਨੂੰ ਵਧਾਈ ਦਿਤੀ ਗਈ ਇਸ ਪ੍ਰੈਸ ਕਾਨਫਰੰਸ 'ਚ  ਉਹਨਾਂ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੋਜਵਾਨ ਪੀੜੀ ਵਲੌ ਬਣਾਏ ਜਾਣ ਵਾਲੀ ਟੀਕ ਟੋਕ ਵੀਡੀਓ ਦੇ ਸੰਬੰਧ ਵਿੱਚ ਬਿਆਨ ਦਿੰਦਿਆ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ।

 ਜੇਕਰ ਇਹ ਘਟਨਾਵਾਂ ਇੰਝ ਹੀ ਵਾਪਰਦੀਆਂ ਰਹੀਆਂ ਤਾਂ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵਲੌ ਖਾਸ ਕਰ ਨੋਜਵਾਨ ਪੀੜੀ ਦੇ ਮੋਬਾਇਲ ਫੋਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਦੀ ਪੂਰਨ ਤੌਰ ਤੇ ਮਨਾਹੀ ਹੋਵੇਗੀ। 


ਅੱਗੇ ਓਹਨਾ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਵਿਚ ਬੋਲਦਿਆਂ ਹੋਇਆ ਸਪੱਸ਼ਟ ਕੀਤਾ ਕਿ ਇਸ ਸੰਬੰਧ ਵਿੱਚ ਕਮੇਟੀ ਬਣਾਈ ਗਈ ਹੈ ਜਿਸ ਦੀ ਜਲਦ ਹੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸੰਸਾਰ ਭਰ ਵਿੱਚ ਘਟ ਗਿਣਤੀ ਸਿਖਾਂ ਦੇ ਹੋਰ ਰਹੀਆਂ ਘਟਨਾਵਾਂ ਸੰਬੰਧੀ ਉਹਨਾਂ ਚਿੰਤਾ ਜਾਹਿਰ ਕੀਤੀ।

More News

NRI Post
..
NRI Post
..
NRI Post
..