ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ 'ਚ ਮਾਸਕ ਪਾਉਣ ਸਬੰਧੀ ਇਕ ਰਾਸ਼ਟਰੀ ਨੀਤੀ ਦੀ ਅਪੀਲ ਨੂੰ ਵ੍ਹਾਈਟ ਹਾਊਸ ਨੇ ਰੱਦ ਕਰ ਦਿੱਤਾ ਹੈ। ਚੀਫ਼ ਆਫ਼ ਸਟਾਫ ਮਾਰਕ ਮੀਡੋਜ਼ (ਵ੍ਹਾਈਟ ਹਾਊਸ) ਨੇ ਇਕ ਪ੍ਰੋਗਰਾਮ ਦੌਰਾਨ ਆਖਿਆ ਕਿ ਰਾਸ਼ਟਰਪਤੀ ਇਸ ਮਾਮਲੇ ਨੂੰ ਰਾਜ ਦਰ ਰਾਜ ਦੇ ਮਾਮਲੇ ਵਜੋਂ ਵੇਖਦੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਅਤੇ ਅਸੀਂ ਆਪਣੇ ਸਥਾਨਕ ਗਵਰਨਰਨ ਅਤੇ ਸਥਾਨਕ ਮੇਅਰਾਂ ਨੂੰ ਇਸ ਸਬੰਧੀ ਫ਼ੈਸਲਾ ਲੈਣ ਦੀ ਇਜਾਜ਼ਤ ਦੇ ਰਹੇ ਹਾਂ।
ਨਿਊਜਰਸੀ ਦੇ ਡੇਮੋਕ੍ਰੇਟ ਗਵਰਨਰਲ ਫਿਲ ਮਰਫੀ ਨੇ ਆਖਿਆ ਕਿ ਉਹ ਕੋਰੋਨਾ ਵਾਇਰਸ 'ਤੇ ਮਾਸਕ ਦੀ ਲੋੜ ਸਮੇਤ ਇਕ ਕੌਮੀ ਰਣਨੀਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਫਲੋਰੀਡਾ, ਸਾਊਥ ਕੈਰੋਲੀਨਾ ਅਤੇ ਵਾਇਰਸ ਦੇ ਹੋਰ ਹਾਟ ਸਪਾਟ ਕੇਂਦਰਾਂ ਤੋਂ ਆਉਣ ਵਾਲੇ ਲੋਕਾਂ 'ਚ ਮੁੜ ਪ੍ਰਭਾਵਿਛਾ 'ਚ ਥੋੜ੍ਹਾ ਵਾਧਾ ਦਿਸ ਰਿਹਾ ਹੈ।



